13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜਾਂਚ 'ਚ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ-ਸਿੰਗਾਪੁਰ ਪੁਲਿਸ

ਅਜੀਤ ਡੈਸਕ 18-10-2025
ਸਿੰਗਾਪੁਰ, 17 ਅਕਤੂਬਰ (ਪੀ. ਟੀ. ਆਈ.)-ਸਿੰਗਾਪੁਰ ਪੁੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਘੇ ਭਾਰਤੀ ਗਾਇਕ ਅਤੇ ਗੀਤਕਾਰ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ 'ਚ ਤਿੰਨ ਮਹੀਨੇ ਹੋਰ ਲੱਗ ਸਕਦੇ ਹਨ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਦੇ ਲਈ ਜਾਂਚ ਰਿਪੋਰਟ ਸੂਬੇ ਦੇ ਕੋਰੋਨਰ ਨੂੰ ਸੌਂਪੀ ਜਾਵੇਗੀ | ਜ਼ੁਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਦੇ ਸੇਂਟ ਜੌਹਨ ਦੇ ਟਾਪੂ 'ਤੇ ਤੈਰਦਿਆਂ ਸਮੇਂ ਮੌਤ ਹੋ ਗਈ ਸੀ |
2 ਮੁਲਜ਼ਮ ਨਿਆਇਕ ਹਿਰਾਸਤ 'ਚ
ਜ਼ੁਬੀਨ ਗਰਗ ਦੇ ਦੋ ਬੈਂਡ ਮੈਂਬਰਾਂ ਸ਼ੇਖਰ ਜੋਤੀ ਗੋਸਵਾਮੀ ਅਤੇ ਅੰਮਿ੍ਤਪ੍ਰਵਾ ਮਹੰਤ ਨੂੰ ਸ਼ੁੱਕਰਵਾਰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਕਿਉਂਕਿ ਪਿਛਲੇ ਮਹੀਨੇ ਸਿੰਗਾਪੁਰ 'ਚ ਗਾਇਕਾ ਦੀ ਮੌਤ ਦੇ ਸਬੰਧ 'ਚ ਉਨ੍ਹਾਂ ਦਾ 14 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਸੀ |

ਪਿਛਲੀ ਖ਼ਬਰ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਨਕਸਲ ਅੱਤਵਾਦ ਤੋਂ ਮੁਕਤ ਹੋਵੇਗਾ-ਮੋਦੀ ਅਗਲੀ ਖ਼ਬਰ ਸੋਨਾ 1.34 ਲੱਖ ਤੋਂ ਹੋਇਆ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।