ਅੰਬਾਲਾ, 20 ਜੁਲਾਈ (ਏਜੰਸੀ)-ਪ੍ਰੀਖਣ ਉਡਾਣ ਦੇ ਚਲਦਿਆਂ ਤਕਨੀਕੀ ਖਰਾਬੀ ਕਾਰਨ ਇਕ ਕੁਆਡਕਾਪਟਰ ਅੰਬਾਲਾ ਦੇ ਧੂਲਕੋਟ ਦੇ ਖੁੱਲੇ ਇਲਾਕੇ 'ਚ ਡਿੱਗਾ ਗਿਆ | ਇਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਸੰਪੰਤੀ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ | ਉਨ੍ਹਾਂ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਤਹਿਤ ਪ੍ਰੀਖਣ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ 20 ਜੁਲਾਈ ਨੂੰ ਲਗਪਗ 12 ਵਜੇ ਇਕ ਕੁਆਡਕਾਪਟਰ ਪ੍ਰੀਖਣ ਉਡਾਣ ਦੌਰਾਨ ਤਕਨੀਕੀ ਖਰਾਬੀ ਕਾਰਨ ਸੰਪਰਕ ਗੁਆ ਬੈਠਾ ਤੇ ਹੇਠਾਂ ਡਿੱਗ ਗਿਆ | ਇਸ ਵਿਚਾਲੇ ਇਕ ਪ੍ਰਤੱਖਦਰਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਹਵਾ 'ਚ ਉਡ ਰਿਹਾ ਡਰੋਨ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਡਿੱਗ ਗਿਆ | ਬਲਦੇਵ ਨਗਰ ਥਾਣੇ ਦੇ ਮੁਖੀ ਰਮੇਸ਼ ਕੁਮਾਰ ਨੇ ਦੱਸਿਆ ਕਿ ਪਤਾ ਲਗਦਿਆਂ ਹੀ ਸੈਨਾ ਤੇ ਹਵਾਈ ਸੈਨਾ ਦੇ ਜਵਾਨ ਵੀ ਉਥੇ ਪਹੁੰਚ ਗਏ ਤੇ ਉਨ੍ਹਾਂ ਡਰੋਨ ਕਬਜ਼ੇ 'ਚ ਲੈ ਲਿਆ |