21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਲੋਚਿਸਤਾਨ 'ਚ ਅਣਖ ਖ਼ਾਤਰ ਭਰਾ ਵਲੋਂ ਭੈਣ ਦੀ ਗੋਲੀ ਮਾਰ ਕੇ ਹੱਤਿਆ

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਅਣਖ ਖ਼ਾਤਿਰ ਹੱਤਿਆ ਦਾ ਹੋਸ਼ ਉਡਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ 'ਚ ਇਕ ਵਿਅਕਤੀ ਵਿਆਹ ਵਾਲੇ ਕਪੜੇ ਪਹਿਣੀ ਔਰਤ ਤੇ ਇਕ ਹੋਰ ਵਿਅਕਤੀ ਨੂੰ ਗੋਲੀਆਂ ਮਾਰ ਰਿਹਾ ਹੈ | ਵੀਡੀਓ 'ਚ ਮੌਕੇ 'ਤੇ 20 ਤੋਂ ਵਧੇਰੇ ਪਿੰਡ ਦੇ ਲੋਕ ਵੀ ਖੜ੍ਹੇ ਵਿਖਾਈ ਦੇ ਰਹੇ ਹਨ | ਬਲੋਚਿਸਤਾਨ ਪੁਲਿਸ ਵਲੋਂ ਕੀਤੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਰੇ ਗਏ ਜੋੜੇ ਨੇ ਪ੍ਰੇਮ ਵਿਆਹ ਕੀਤਾ ਸੀ, ਜਿਸ ਕਾਰਨ ਲੜਕੀ ਦੇ ਭਰਾ ਨੇ ਇੱਜ਼ਤ ਦੇ ਨਾਂਅ (ਅਣਖ ਖ਼ਾਤਿਰ ਹੱਤਿਆ) 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ | ਵੀਡੀਓ 'ਚ ਲੜਕੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਕੋਈ ਉਸ ਨੂੰ ਆਪਣੇ ਨਾਪਾਕ (ਅਪਵਿੱਤਰ) ਹੱਥ ਲਗਾਉਣ ਦੀ ਹਿੰਮਤ ਨਾ ਕਰੇ, ਉਸ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਜਾਵੇ | ਇਹ ਕਹਿਣ ਤੋਂ ਬਾਅਦ ਉਹ ਆਪਣੇ ਭਰਾ ਵੱਲ ਪਿੱਠ ਕਰਕੇ ਖਲੋ ਗਈ ਤੇ ਉਸ ਦੇ ਹਤਿਆਰੇ ਭਰਾ ਨੇ ਉਸ ਦੇ ਲਗਾਤਾਰ ਤਿੰਨ ਗੋਲੀਆਂ ਮਾਰੀਆਂ ਤੇ ਉਹ ਉੱਥੇ ਹੀ ਖੇਤਾਂ 'ਚ ਡਿਗ ਗਈ | ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਘਟਨਾ ਦਾ ਨੋਟਿਸ ਲਿਆ ਤੇ ਹੱਤਿਆ ਨੂੰ ਸਮਾਜਿਕ ਕਦਰਾਂ-ਕੀਮਤਾਂ ਤੇ ਮਨੁੱਖੀ ਮਾਣ-ਸਨਮਾਨ ਦਾ ਘੋਰ ਅਪਮਾਨ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਜਦਕਿ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ |

ਪਿਛਲੀ ਖ਼ਬਰ ਪਹਿਲਗਾਮ ਹਮਲੇ ਸੰਬੰਧੀ ਟਰੰਪ ਦੇ ਦਾਅਵਿਆਂ 'ਤੇ ਪ੍ਰਧਾਨ ਮੰਤਰੀ ਦਾ ਜਵਾਬ ਚਾਹੁੰਦੀ ਹੈ ਕਾਂਗਰਸ-ਗੋਗੋਈ ਅਗਲੀ ਖ਼ਬਰ 'ਆਪ' ਵਲੋਂ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾਮਨਜ਼ੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।