21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਾਕਿਸਤਾਨ ਅੱਤਵਾਦੀ ਸਮੂਹ ਟੀ.ਆਰ.ਐੱਫ. ਦਾ ਪੂਰ ਰਿਹਾ ਪੱਖ

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਅਮਰੀਕਾ ਦੁਆਰਾ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ 'ਦੀ ਰੇਸਿਸਟੈਂਸ ਫ਼ਰੰਟ' (ਟੀ. ਆਰ. ਐੱਫ.) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨੇ ਜਾਣ ਦੇ ਫ਼ੈਸਲੇ 'ਤੇ ਰੋਸ ਜ਼ਾਹਿਰ ਕਰਦਿਆਂ ਪਾਕਿਸਤਾਨ ਜਨਤਕ ਤੌਰ 'ਤੇ ਇਸ ਅੱਤਵਾਦੀ ਸਮੂਹ ਦਾ ਸਮਰਥਨ ਕਰ ਰਿਹਾ ਹੈ | ਪਾਕਿਸਤਾਨੀ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਖੁੱਲ੍ਹੇ ਤੌਰ 'ਤੇ ਟੀ. ਆਰ. ਐੱਫ. ਦਾ ਪੱਖ ਪੂਰਦਿਆਂ ਸੰਸਦ 'ਚ ਭਾਸ਼ਨ ਦੌਰਾਨ ਦਾਅਵਾ ਕੀਤਾ ਕਿ ਪਾਕਿ ਨੇ ਪਹਿਲਗਾਮ ਹਮਲੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੁਆਰਾ ਜਾਰੀ ਬਿਆਨ 'ਚੋਂ ਅੱਤਵਾਦੀ ਸੰਗਠਨ 'ਦੀ ਰੇਸਿਸਟੈਂਸ ਫ਼ਰੰਟ' ਦਾ ਨਾਂਅ ਹਟਵਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਅੱਤਵਾਦੀਆਂ ਦੀ ਸੂਚੀ 'ਚੋਂ ਟੀ. ਆਰ. ਐੱਫ. ਦਾ ਨਾਂ ਹਟਾਉਣ ਦੀ ਮੰਗ ਕੀਤੀ ਤਾਂ ਕਈ ਦੇਸ਼ਾਂ ਤੋਂ ਸਾਨੂੰ ਕਾਲਾਂ ਆਈਆਂ, ਪਰ ਪਾਕਿ ਨਹੀਂ ਝੁਕਿਆ | ਅੰਤ 'ਚ ਪਹਿਲਗਾਮ ਹਮਲੇ ਦੇ ਮਾਮਲੇ 'ਚ ਟੀ. ਆਰ. ਐੱਫ. ਦਾ ਜ਼ਿਕਰ ਹਟਾ ਦਿੱਤਾ ਗਿਆ | ਡਾਰ ਨੇ ਅੱਤਵਾਦੀ ਸਮੂਹ ਦਾ ਸਮਰਥਨ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਕਿ ਉਹ ਟੀ. ਆਰ. ਐੱਫ. ਨੂੰ ਇਕ ਗ਼ੈਰ-ਕਾਨੂੰਨੀ ਸੰਗਠਨ ਨਹੀਂ ਮੰਨਦੇ | ਉਨ੍ਹਾਂ ਕਿਹਾ ਕਿ ਇਹ ਸਾਬਤ ਕਰਨ ਲਈ ਕੋਈ ਠੋਸ ਸਬੂਤ ਨਹੀਂ ਦਿੱਤੇ ਗਏ ਕਿ ਟੀ. ਆਰ. ਐੱਫ. ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਸੀ | ਹਾਲਾਂਕਿ, ਇਹ ਵੱਖਰੀ ਗੱਲ ਹੈ ਕਿ ਟੀ. ਆਰ. ਐੱਫ. ਨੇ ਖ਼ੁਦ ਪਹਿਲਗਾਮ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਤੇ ਅਮਰੀਕਾ ਅਤੇ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਸੀ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਬਰਤਾਨੀਆ ਤੇ ਮਾਲਦੀਵ ਦਾ ਦੌਰਾ 23 ਤੋਂ ਅਗਲੀ ਖ਼ਬਰ ਰਾਂਚੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਉਡਾਣ ਤਕਨੀਕੀ ਖਰਾਬੀ ਕਾਰਨ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।