ਰਾਂਚੀ, 20 ਜੁਲਾਈ (ਪੀ. ਟੀ. ਆਈ.)-ਐਤਵਾਰ ਨੂੰ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ, ਜਿਸ ਕਾਰਨ ਹਵਾਈ ਅੱਡੇ 'ਤੇ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਹੋ ਗਈ | ਹਵਾਈ ਅੱਡੇ ਦੇ ਡਾਇਰੈਕਟਰ ਆਰ.ਆਰ. ਮੌਰਿਆ ਨੇ ਦੱਸਿਆ ਕਿ ਰਾਂਚੀ ਤੋਂ ਦਿੱਲੀ ਜਾਣ ਵਾਲੀ ਏ.ਆਈ.ਐਕਸ (ਏਅਰ ਇੰਡੀਆ ਐਕਸਪ੍ਰੈਸ) 1200 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੀ ਜਾਂਚ ਕਰਦੇ ਸਮੇਂ ਤਕਨੀਕੀ ਖਰਾਬੀ ਦਾ ਪਤਾ ਲੱਗਾ ਸੀ | ਜਹਾਜ਼ ਨੇ ਸ਼ਾਮ 6 ਵਜੇ ਉਡਾਣ ਭਰਨ ਵਾਲੀ ਸੀ | ਮੌਰਿਆ ਨੇ ਕਿਹਾ ਕਿ ਕੁਝ ਯਾਤਰੀਆਂ ਨੂੰ ਹੋਰ ਉਡਾਣਾਂ 'ਤੇ ਬਿਠਾਇਆ ਗਿਆ, ਜਦੋਂਕਿ ਕਈਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕੁਝ ਯਾਤਰੀਆਂ ਨੂੰ ਸੋਮਵਾਰ ਲਈ ਦੁਬਾਰਾ ਉਡਾਣ ਲਈ ਤੈਅ ਕੀਤਾ ਗਿਆ ਹੈ |