21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪ੍ਰਧਾਨ ਮੰਤਰੀ ਵਲੋਂ ਬਰਤਾਨੀਆ ਤੇ ਮਾਲਦੀਵ ਦਾ ਦੌਰਾ 23 ਤੋਂ

ਅਜੀਤ ਡੈਸਕ 21-07-2025
ਨਵੀਂ ਦਿੱਲੀ, 20 ਜੁਲਾਈ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੁਲਾਈ (ਬੁੱਧਵਾਰ) ਤੋਂ ਬਰਤਾਨੀਆ ਤੇ ਮਾਲਦੀਵ ਦੇ ਚਾਰ ਦਿਨਾ ਦੌਰੇ 'ਤੇ ਜਾਣਗੇ, ਜਿਸ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਰੱਖਿਆ ਦੇ ਖੇਤਰਾਂ 'ਚ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਇਤਿਹਾਸਕ ਭਾਰਤ-ਯੂ.ਕੇ. ਮੁਕਤ ਵਪਾਰ ਸਮਝੌਤੇ ਨੂੰ ਰਸਮੀ ਰੂਪ ਦੇਣਾ ਹੈ ਤਾਂ ਜੋ 2030 ਤੱਕ ਦੁਵੱਲੇ ਵਪਾਰ ਨੂੰ ਮੌਜੂਦਾ 60 ਅਰਬ ਅਮਰੀਕੀ ਡਾਲਰ ਤੋਂ ਦੁਗਣਾ ਕਰਨ ਦਾ ਰਾਹ ਪੱਧਰਾ ਹੋ ਸਕੇ | ਮੋਦੀ 23 ਤੋਂ 24 ਜੁਲਾਈ ਤੱਕ ਬਰਤਾਨੀਆ ਦਾ ਦÏਰਾ ਕਰਨਗੇ ਅਤੇ ਆਪਣੀ ਫੇਰੀ ਦÏਰਾਨ ਦੁਵੱਲੇ ਸੰਬੰਧਾਂ ਬਾਰੇ ਲੰਡਨ 'ਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕਰਨਗੇ ¢ ਮੋਦੀ ਦਾ ਇਸ ਦੇਸ਼ 'ਚ ਇਹ ਚੌਥਾ ਦੌਰਾ ਹੋਵੇਗਾ | ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਵਲੋਂ ਰਾਜਾ ਚਾਰਲਸ-3 ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ | ਦੋਵੇਂ ਦੇਸ਼ ਵਪਾਰ ਤੇ ਅਰਥ ਵਿਵਸਥਾ, ਤਕਨੀਕੀ ਤੇ ਨਵੀਨਤਾ, ਰੱਖਿਆ ਤੇ ਸੁਰੱਖਿਆ, ਜਲਵਾਯੂ, ਸਿਹਤ, ਸਿੱਖਿਆ ਅਤੇ ਲੋਕਾਂ ਵਿਚਾਲੇ ਆਪਸੀ ਸੰਬੰਧਾਂ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ | ਲੰਡਨ ਤੋਂ ਮੋਦੀ ਮਾਲਦੀਵ ਜਾਣਗੇ | ਇਹ ਪ੍ਰਧਾਨ ਮੰਤਰੀ ਦਾ ਮਾਲਦੀਵ ਦਾ ਤੀਜਾ ਦੌਰਾ ਹੋਵੇਗਾ ¢ ਉਹ 26 ਜੁਲਾਈ ਨੂੰ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ 'ਗੈਸਟ ਆਫ਼ ਆਨਰ' ਹੋਣਗੇ ¢ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਮੁਹੰਮਦ ਮੋਈਜ਼ੂ ਦੇ ਸੱਦੇ 'ਤੇ 25 ਤੋਂ 26 ਜੁਲਾਈ ਤੱਕ ਮਾਲਦੀਵ ਦੇ ਸਰਕਾਰੀ ਦੌਰੇ 'ਤੇ ਜਾਣਗੇ |

ਪਿਛਲੀ ਖ਼ਬਰ ਲੋਕ ਸਭਾ 'ਚ ਅੱਜ ਪੇਸ਼ ਹੋਵੇਗੀ ਇਨਕਮ ਟੈਕਸ ਬਿੱਲ 2025 ਬਾਰੇ ਰਿਪੋਰਟ ਅਗਲੀ ਖ਼ਬਰ ਪਾਕਿਸਤਾਨ ਅੱਤਵਾਦੀ ਸਮੂਹ ਟੀ.ਆਰ.ਐੱਫ. ਦਾ ਪੂਰ ਰਿਹਾ ਪੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।