25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵੇਦਾਂਤਾ ਗਰੁੱਪ ਬਾਰੇ ਵਾਇਸਰਾਏ ਦੀ ਰਿਪੋਰਟ ਭਰੋਸੇਯੋਗ ਨਹੀਂ-ਚੰਦਰਚੂੜ

ਅਜੀਤ ਡੈਸਕ 20-07-2025
ਨਵੀਂ ਦਿੱਲੀ, 19 ਜੁਲਾਈ (ਜਗਤਾਰ ਸਿੰਘ)- ਸਾਬਕਾ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਵੇਦਾਂਤਾ ਗਰੁੱਪ ਬਾਰੇ ਅਮਰੀਕੀ ਸ਼ਾਰਟ ਸੇਲਰ ਵਾਇਸਰਾਏ ਰਿਸਰਚ ਦੀ ਰਿਪੋਰਟ ਭਰੋਸੇਯੋਗ ਨਹੀਂ ਹੈ ਅਤੇ ਕੰਪਨੀ ਕਾਨੂੰਨੀ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ ¢ ਵੇਦਾਂਤਾ ਗਰੁੱਪ ਨੇ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਨੂੰ ਦੱਸਿਆ ਕਿ ਸਾਬਕਾ ਚੀਫ਼ ਜਸਟਿਸ ਚੰਦਰਚੂੜ ਦੀ ਇਹ ਟਿੱਪਣੀ ਵਾਇਸਰਾਏ ਰਿਸਰਚ ਰਿਪੋਰਟ ਵਿਚ ਲਗਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਤੋਂ ਸੁਤੰਤਰ ਕਾਨੂੰਨੀ ਰਾਏ ਲੈਣ ਤੋਂ ਬਾਅਦ ਆਈ ਹੈ ¢ ਸਟਾਕ ਮਾਰਕੀਟ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਵਾਇਸਰਾਏ ਦਾ ਸੂਚੀਬੱਧ ਕੰਪਨੀਆਂ ਵਿਚ ਸ਼ਾਰਟ ਪੁਜੀਸ਼ਨ ਲੈਣ ਅਤੇ ਫਿਰ ਗੈਰ-ਕਾਨੂੰਨੀ ਮੁਨਾਫ਼ਾ ਕਮਾਉਣ ਲਈ ਗੁਮਰਾਹਕੁਨ ਰਿਪੋਰਟਾਂ ਪ੍ਰਕਾਸ਼ਿਤ ਕਰਨ ਦਾ ਰਿਕਾਰਡ ਹੈ | ਚੰਦਰਚੂੜ ਨੇ ਕਿਹਾ ਕਿ ਕੰਪਨੀ 'ਤੇ ਵਾਇਸਰਾਏ ਰਿਸਰਚ ਦੀ ਰਿਪੋਰਟ ਵਿਚ ਗੰਭੀਰ ਦੋਸ਼ ਹਨ, ਜੋ ਵੇਦਾਂਤਾ ਗਰੁੱਪ ਦੇ ਕਾਰੋਬਾਰ ਅਤੇ ਸਾਖ਼ ਨੂੰ ਨੁਕਸਾਨ ਪਹੁੰਚਾ ਰਹੇ ਹਨ ¢ ਉਨ੍ਹਾਂ ਕਿਹਾ ਕਿ ਰਿਪੋਰਟ 'ਚ 'ਪੋਂਜੀ ਸਕੀਮ' ਅਤੇ 'ਪੈਰਾਸਾਈਟ' ਵਰਗੇ ਗੰਭੀਰ ਦੋਸ਼ ਹਨ, ਜਿਸ ਨਾਲ ਪ੍ਰਸ਼ਨਕਰਤਾ (ਵੇਦਾਂਤਾ) ਦੇ ਕਾਰੋਬਾਰ ਤੇ ਸਨਮਾਨ ਨੂੰ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਹਾਲਾਤ 'ਚ ਪ੍ਰਸ਼ਨਕਰਤਾ ਕਾਨੂੰਨੀ ਉਪਾਅ ਅਪਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ |

ਪਿਛਲੀ ਖ਼ਬਰ ਨਾਭਾ 'ਚ ਮਜੀਠੀਆ ਨੂੰ ਮੁਹਾਲੀ ਲਿਜਾਣ ਤੇ ਵਾਪਸ ਲਿਆਉਣ ਮੌਕੇ ਸਖ਼ਤ ਪ੍ਰਬੰਧ ਅਗਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਦੌਰਾਨ ਸੈਨਾਵਾਂ ਨੇ ਮਿਸਾਲੀ ਪ੍ਰਦਰਸ਼ਨ ਵਿਖਾਇਆ-ਅਨਿਲ ਚੌਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।