25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਆਪ੍ਰੇਸ਼ਨ ਸੰਧੂਰ' ਦੌਰਾਨ ਸੈਨਾਵਾਂ ਨੇ ਮਿਸਾਲੀ ਪ੍ਰਦਰਸ਼ਨ ਵਿਖਾਇਆ-ਅਨਿਲ ਚੌਹਾਨ

ਅਜੀਤ ਡੈਸਕ 20-07-2025
ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਅੱਜ ਇਕ ਵੱਕਾਰੀ ਫੌਜੀ ਸੰਸਥਾ 'ਚ 'ਆਪ੍ਰੇਸ਼ਨ ਸੰਧੂਰ' 'ਤੇ ਭਾਸ਼ਣ ਦਿੰਦਿਆਂ ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਕੀਤੀ ਗਈ ਕਾਰਵਾਈ ਦੌਰਾਨ ਪ੍ਰਦਰਸ਼ਿਤ ਬਹਾਦਰੀ ਦੀ ਪ੍ਰਸੰਸਾ ਕੀਤੀ ਅਤੇ ਤਿੰਨਾਂ ਸੈਨਾਵਾਂ ਦੇ ਤਾਲਮੇਲ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਤਾਮਿਲਨਾਡੂ ਦੇ ਵੈਲਿੰਗਟਨ ਸਥਿਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦਾ ਦੌਰਾ ਕੀਤਾ ਅਤੇ 81ਵੇਂ ਸਟਾਫ ਕੋਰਸ ਦੇ ਵਿਦਿਆਰਥੀ ਅਧਿਕਾਰੀਆਂ, ਇਸ ਦੇ ਸਥਾਈ ਸਟਾਫ ਅਤੇ ਵੈਲਿੰਗਟਨ ਦੇ ਸਟੇਸ਼ਨ ਅਧਿਕਾਰੀਆਂ ਨੂੰ ਵੀ ਸੰਬੋਧਨ ਕੀਤਾ | ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਕਾਲਜ ਦੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਜਨਰਲ ਚੌਹਾਨ ਨੇ ਏਕੀਕਰਨ ਅਤੇ ਸਾਂਝੀਵਾਲਤਾ ਦੀਆਂ ਜ਼ਰੂਰਤਾਂ, ਸਮਰੱਥਾ ਵਿਕਾਸ, ਆਤਮਨਿਰਭਰਤਾ ਅਤੇ ਫੌਜ 'ਚ ਕੀਤੀਆਂ ਜਾ ਰਹੀਆਂ ਪਰਿਵਰਤਨਸ਼ੀਲ ਤਬਦੀਲੀਆਂ ਦੀ ਡੂੰਘਾਈ ਨਾਲ ਸਮਝ 'ਤੇ ਜ਼ੋਰ ਦਿੱਤਾ | ਸੀ.ਡੀ.ਐਸ. ਨੂੰ ਡੀ. ਐਸ. ਐਸ. ਸੀ. ਕਮਾਂਡੈਂਟ ਲੈਫਟੀਨੈਂਟ ਜਨਰਲ ਵੀਰੇਂਦਰ ਵਤਸ ਨੇ ਕਾਲਜ ਵਿਖੇ ਚੱਲ ਰਹੀਆਂ ਸਿਖਲਾਈ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ | ਬਿਆਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਕੋਰਸ 'ਚ 500 ਵਿਦਿਆਰਥੀ ਅਧਿਕਾਰੀ ਸ਼ਾਮਿਲ ਹਨ, ਜਿਨ੍ਹਾਂ 'ਚ 35 ਮਿੱਤਰ ਦੇਸ਼ਾਂ ਦੇ 45 ਅਧਿਕਾਰੀ ਸ਼ਾਮਿਲ ਹਨ |

ਪਿਛਲੀ ਖ਼ਬਰ ਵੇਦਾਂਤਾ ਗਰੁੱਪ ਬਾਰੇ ਵਾਇਸਰਾਏ ਦੀ ਰਿਪੋਰਟ ਭਰੋਸੇਯੋਗ ਨਹੀਂ-ਚੰਦਰਚੂੜ ਅਗਲੀ ਖ਼ਬਰ ਠਾਕਰੇ ਸਿਰਫ਼ ਇਕ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ ਵੀ-ਊਧਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।