25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਠਾਕਰੇ ਸਿਰਫ਼ ਇਕ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ ਵੀ-ਊਧਵ

ਅਜੀਤ ਡੈਸਕ 20-07-2025
ਮੁੰਬਈ, 19 ਜੁਲਾਈ (ਏਜੰਸੀ)- ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਠਾਕਰੇ ਸਿਰਫ਼ ਇਕ ਬਰਾਂਡ ਨਹੀਂ ਹੈ, ਸਗੋਂ ਮਹਾਰਾਸ਼ਟਰ, ਮਰਾਠੀ ਮਾਨੁਸ਼ ਅਤੇ ਹਿੰਦੂ ਗੌਰਵ ਦੀ ਪਛਾਣ ਹੈ, ਪਰ ਕੁਝ ਲੋਕ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ¢ ਸਾਬਕਾ ਮੁੱਖ ਮੰਤਰੀ ਨੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਨੂੰ ਦਿੱਤੇ ਇਕ ਇੰਟਰਵਿਊ 'ਚ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਮਿਸ਼ਨ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਜ਼ਬਤ ਕਰ ਸਕਦਾ ਹੈ ਜਾਂ ਕਿਸੇ ਹੋਰ ਨੂੰ ਦੇ ਸਕਦਾ ਹੈ, ਪਰ ਉਨ੍ਹਾਂ ਦੇ ਦਾਦਾ ਕੇਸ਼ਵ ਠਾਕਰੇ ਅਤੇ ਪਿਤਾ ਤੇ ਸੰਸਥਾਪਕ ਬਾਲ ਠਾਕਰੇ ਵਲੋਂ ਰੱਖਿਆ ਪਾਰਟੀ ਦਾ ਨਾਂਅ ਕਿਸੇ ਹੋਰ ਨੂੰ ਦੇਣ ਦਾ ਕਮਿਸ਼ਨ ਨੂੰ ਕੋਈ ਅਧਿਕਾਰ ਨਹੀਂ ਹੈ | ਊਧਵ ਨੇ ਕਿਹਾ ਕਿ ਮਰਾਠੀ ਮਿੱਟੀ ਵਿਚ ਸਾਡੀਆਂ ਡੂੰਘੀਆਂ ਜੜ੍ਹਾਂ ਕਈ ਪੀੜ੍ਹੀਆਂ ਪੁਰਾਣੀਆਂ ਹਨ¢ ਮੇਰੇ ਦਾਦਾ ਅਤੇ ਸ਼ਿਵ ਸੈਨਾ ਮੁਖੀ (ਬਾਲ ਠਾਕਰੇ) ਦੇ ਸਮੇਂ ਤੋਂ ਹੀ ਮਰਾਠੀ ਮਾਨੁਸ਼ ਨਾਲ ਸੰਬੰਧ ਮਜ਼ਬੂਤ ਹਨ¢ ਹੁਣ, ਮੈਂ ਇਥੇ ਹਾਂ, ਆਦਿੱਤਿਆ (ਠਾਕਰੇ) ਇਥੇ ਹਨ ਅਤੇ ਇਥੋਂ ਤੱਕ ਕਿ (ਮਨਸੇ ਮੁਖੀ) ਰਾਜ ਠਾਕਰੇ ਵੀ ਆ ਗਏ ਹਨ ¢ ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨਾਲ ਕੀਤੀ ਇੰਟਰਵਿਊ 'ਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਠਾਕਰੇ ਦਾ ਮਤਲਬ ਨਿਰੰਤਰ ਸੰਘਰਸ਼ ਹੈ | ਊਧਵ ਠਾਕਰੇ ਅਤੇ ਉਨ੍ਹਾਂ ਦੇ ਚਚੇਰੇ ਭਰਾ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਇਕ ਸੰਯੁਕਤ ਮੋਰਚਾ ਬਣਾਉਣ ਲਈ 'ਠਾਕਰੇ ਬਰਾਂਡ' ਦਾ ਇਸਤੇਮਾਲ ਕਰ ਰਹੇ ਹਨ¢ ਭਾਜਪਾ 'ਤੇ ਲੁਕਵੇਂ ਰੂਪ 'ਚ ਤਨਜ਼ ਕੱਸਦਿਆਂ ਊਧਵ ਨੇ ਕਿਹਾ ਕਿ ਕੁਝ ਲੋਕਾਂ ਨੇ ਇਸ (ਠਾਕਰੇ) ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਸਾਰੇ ਅਜਿਹਾ ਕਰਨ ਆਏ ਸਨ, ਪਰ ਉਹ ਖ਼ੁਦ ਮਿਟ ਗਏ |

ਪਿਛਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਦੌਰਾਨ ਸੈਨਾਵਾਂ ਨੇ ਮਿਸਾਲੀ ਪ੍ਰਦਰਸ਼ਨ ਵਿਖਾਇਆ-ਅਨਿਲ ਚੌਹਾਨ ਅਗਲੀ ਖ਼ਬਰ 'ਮੇਕ ਇਨ ਇੰਡੀਆ' ਦੇ ਨਾਂਅ 'ਤੇ ਸਿਰਫ਼ 'ਅਸੈਬਿਲੰਗ' ਹੋ ਰਹੀ ਹੈ-ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।