ਮਥੁਰਾ (ਉੱਤਰ ਪ੍ਰਦੇਸ਼), 19 ਜੁਲਾਈ (ਏਜੰਸੀ)-ਇਥੇ ਯਮੁਨਾ ਐਕਸਪ੍ਰੈਸਵੇਅ 'ਤੇ ਇਕ ਮਿੰਨੀ-ਵੈਨ ਦੇ ਟਰੱਕ ਨਾਲ ਟਕਰਾਉਣ ਕਰਕੇ 6 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 3 ਵਜੇ ਦੇ ਕਰੀਬ 'ਮਾਈਲਸਟੋਨ 140' 'ਤੇ ਵਾਪਰਿਆ | ਐਸ. ਐਸ. ਪੀ. ਸ਼ਲੋਕ ਕੁਮਾਰ ਨੇ ਦੱਸਿਆ ਆਗਰਾ ਜਾ ਰਹੀ ਮਿੰਨੀ-ਵੈਨ ਇਕ ਭਾਰੀ ਵਾਹਨ ਨਾਲ ਟਕਰਾਅ ਗਈ ਅਤੇ ਸੰਭਵ ਹੈ ਕਿ ਡਰਾਈਵਰ ਸੌਂ ਜਾਣ ਕਾਰਨ ਇਹ ਹਾਦਸਾ ਵਾਪਰਿਆ | ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |