25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜਲੰਧਰ ਨੇੜੇ ਏ.ਟੀ.ਐਮ ਨੂੰ ਕੱਟ ਕੇ 14 ਲੱਖ ਰੁਪਏ ਲੁੱਟੇ

ਅਜੀਤ ਡੈਸਕ 20-07-2025

ਕਾਰ ਸਵਾਰ 4 ਨਕਾਬਪੋਸ਼ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ
1ਜਲੰਧਰ ਛਾਉਣੀ, 19 ਜੁਲਾਈ (ਪਵਨ ਖਰਬੰਦਾ)-ਜਲੰਧਰ ਨੇੜੇ ਲੱਧੇਵਾਲੀ 'ਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ ਨੂੰ ਗੈੱਸ ਕਟਰ ਨਾਲ ਕੱਟ ਕੇ ਲੁਟੇਰਿਆਂ ਨੇ ਉਸ 'ਚੋਂ 14 ਲੱਖ ਤੋਂ ਵੱਧ ਰੁਪਏ ਦੀ ਨਗਦੀ ਲੁੱਟ ਲਈ | ਘਟਨਾ ਸੰਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਕਰੀਬ 6 ਵਜੇ ਉਕਤ ਏ.ਟੀ.ਐਮ 'ਚ ਸਫ਼ਾਈ ਕਰਨ ਆਏ ਪੁਨੀਤ ਕੁਮਾਰ ਨੇ ਦੇਖਿਆ ਕਿ ਉਕਤ ਏ.ਟੀ.ਐਮ ਦੇ ਸ਼ਟਰ 'ਤੇ ਲੱਗਾ ਹੋਇਆ ਤਾਲਾ ਟੁੱਟਾ ਪਿਆ ਸੀ ਤੇ ਚੋਰ ਗੈੱਸ ਕਟਰ ਰਾਹੀਂ ਉਕਤ ਏ.ਟੀ.ਐਮ 'ਚੋਂ ਨਕਦੀ ਵਾਲਾ ਬਕਸਾ ਚੋਰੀ ਕਰਕੇ ਲੈ ਗਏ ਸਨ | ਪੁਨੀਤ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ ਸਾਢੇ 9 ਵਜੇ ਉਹ ਉਕਤ ਏ.ਟੀ.ਐਮ 'ਚ ਸਫ਼ਾਈ ਕਰਨ ਉਪਰੰਤ ਉਸ ਨੂੰ ਤਾਲਾ ਲਾ ਕੇ ਘਰ ਚਲਾ ਗਿਆ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਪਹੁੰਚ ਗਏ | ਇਸ ਸੰਬੰਧੀ ਥਾਣਾ ਰਾਮਾ ਮੰਡੀ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੈਂਕ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਕਤ ਏ.ਟੀ.ਐਮ 'ਚੋਂ ਕਰੀਬ 14 ਲੱਖ ਰੁਪਏ ਚੋਰੀ ਕੀਤੇ ਗਏ ਹਨ, ਜਿਸ ਸੰਬੰਧੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ | ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਏ.ਟੀ.ਐਮ ਦੇ ਅੰਦਰ ਅਤੇ ਇਸ ਦੇ ਨਾਲ ਹੀ ਲਗਦੀਆਂ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ ਹੋ ਗਈਆਂ ਹਨ | ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚਿੱਟੇ ਰੰਗ ਦੀ ਸਵਿਫ਼ਟ ਕਾਰ 'ਚ ਆਏ 4 ਨਕਾਬਪੋਸ਼ ਚੋਰਾਂ ਵਲੋਂ ਇਸ ਘਟਨਾ ਨੂੰ ਰਾਤ ਕਰੀਬ 1 ਵਜੇ ਤੋਂ ਲੈ ਕੇ ਡੇਢ ਵਜੇ ਦੇ ਵਿਚਕਾਰ ਅੰਜਾਮ ਦਿੱਤਾ ਗਿਆ | ਪੁਲਿਸ ਵਲੋਂ ਸਾਰੇ ਕੈਮਰਿਆਂ ਦੀ ਰਿਕਾਰਡਿੰਗ ਕਬਜ਼ੇ 'ਚ ਲੈ ਕੇ ਵੱਖ-ਵੱਖ ਥਾਵਾਂ 'ਤੇ ਪੁਲਿਸ ਟੀਮਾਂ ਭੇਜ ਕੇ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਭਾਰਤ-ਅਮਰੀਕਾ ਦਰਮਿਆਨ ਵਪਾਰ ਸਮਝੌਤੇ ਲਈ 5ਵੇਂ ਦੌਰ ਦੀ ਗੱਲਬਾਤ ਪੂਰੀ ਅਗਲੀ ਖ਼ਬਰ ਨਾਈਜਰ 'ਚ ਅੱਤਵਾਦੀਆਂ ਵਲੋਂ 2 ਭਾਰਤੀਆਂ ਦੀ ਹੱਤਿਆ-ਇਕ ਅਗਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।