25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਈ-ਮੇਲ ਦੇ ਮਾਮਲੇ 'ਚ ਫ਼ਰੀਦਾਬਾਦ ਦਾ ਸਾਫਟਵੇਅਰ ਇੰਜੀਨੀਅਰ ਕਾਬੂ

ਅਜੀਤ ਡੈਸਕ 19-07-2025

ਤਾਮਿਲਨਾਡੂ ਸਰਕਾਰ ਤੇ ਪੁਲਿਸ ਨਾਲ ਵੀ ਕੀਤਾ ਰਾਬਤਾ
ਅੰਮਿ੍ਤਸਰ, 18 ਜੁਲਾਈ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ 'ਚ ਆਰ. ਡੀ. ਐਕਸ ਨਾਲ ਧਮਾਕਾ ਕਰਨ ਦੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮਾਮਲੇ 'ਚ ਪੁਲਿਸ ਵਲੋਂ ਫ਼ਰੀਦਾਬਾਦ (ਹਰਿਆਣਾ) ਦੇ ਇਕ ਸਾਫ਼ਟਵੇਅਰ ਇੰਜੀਨੀਅਰ ਨੂੰ ਕਾਬੂ ਕੀਤਾ ਹੈ | ਜਿਸ ਪਾਸੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਹਿਰਾਸਤ 'ਚ ਲਏ ਇੰਜੀਨੀਅਰ ਦੀ ਸ਼ਨਾਖ਼ਤ ਸ਼ੁਭਮ ਦੂਬੇ (24) ਵਾਸੀ ਫ਼ਰੀਦਾਬਾਦ ਹਰਿਆਣਾ ਵਜੋਂ ਹੋਈ ਹੈ | ਉਹ ਇਕ ਸਾਫ਼ਟਵੇਅਰ ਕੰਪਨੀ 'ਚ ਇੰਜੀਨੀਅਰ ਸੀ ਅਤੇ ਹੁਣ ਬੇਰੁਜ਼ਗਾਰ ਹੈ | ਜਿਸ ਤੋਂ ਪੁੱਛਗਿੱਛ ਦੇ ਬਾਅਦ ਇਸ ਜਾਂਚ ਦੇ ਅੱਗੇ ਵਧਣ ਦੀ ਸੰਭਾਵਨਾ ਹੈ ਅਤੇ ਭਵਿੱਖ 'ਚ ਹੋਰ ਗਿ੍ਫ਼ਤਾਰੀਆਂ ਤੇ ਖ਼ੁਲਾਸਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਧਮਾਕਾ ਕਰਨ ਦੀਆਂ ਈ-ਮੇਲ ਲਗਾਤਾਰ ਮਿਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੇਂਦਰੀ ਸੁਰੱਖਿਆ ਬਲ, ਪੰਜਾਬ ਆਰਮਡ ਫੋਰਸ ਤੇ ਸਵੈਟ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਪੁਲਿਸ ਵਲੋਂ ਸਾਈਬਰ ਅਪਰਾਧ ਸ਼ਾਖਾ ਤੇ ਤਕਨੀਕੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਈ-ਮੇਲਜ਼ ਦਾ ਸੰਬੰਧ ਦੱਖਣ ਭਾਰਤੀ ਰਾਜਾਂ ਨਾਲ ਪ੍ਰਤੀਤ ਹੁੰਦਾ ਹੈ, ਇਸ ਲਈ ਪੁਲਿਸ ਵਲੋਂ ਦੱਖਣੀ ਰਾਜ ਤਾਮਿਲਨਾਡੂ ਦੀ ਸਰਕਾਰ ਤੇ ਪੁਲਿਸ ਨਾਲ ਰਾਬਤਾ ਕੀਤਾ ਗਿਆ ਹੈ ਅਤੇ ਉਥੇ ਵੀ ਜਾਣਕਾਰੀ ਲਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਧਮਕੀ ਭਰੀਆਂ ਈ-ਮੇਲਜ਼ ਪਹਿਲਾਂ ਦਿੱਲੀ ਦੇ ਸਕੂਲਾਂ, ਅਦਾਲਤਾਂ, ਮੁੱਖ ਮੰਤਰੀ, ਸੰਸਦ ਮੈਂਬਰਾਂ ਤੇ ਤਾਮਿਲਨਾਡੂ ਦੇ ਹੋਰ ਕਈ ਅਦਾਰਿਆਂ ਨੂੰ ਮਿਲਦੀਆਂ ਰਹੀਆਂ ਹਨ ਅਤੇ ਇਸ ਤੋਂ ਪ੍ਰਤੀਤ ਹੁੰਦਾ ਹੈ ਦੱਖਣੀ ਭਾਰਤ ਦੇ ਰਾਜਾਂ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਦੋਸ਼ੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਨਾਂਅ ਦੀ ਵਰਤੋਂ ਕੀਤੀ ਗਈ ਹੈ | ਪੈੱ੍ਰਸ ਕਾਨਫ਼ਰੰਸ ਤੋਂ ਬਾਅਦ ਇਕ ਹੋਰ ਧਮਕੀ ਭਰੀ ਈ-ਮੇਲ ਵੀ ਮਿਲੀ ਹੈ, ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਅਜੇ ਅੱਕੀ ਪਲਾਹੀ ਹੱਥ ਮਾਰ ਰਹੀ ਹੈ ਅਤੇ ਪੁਲਿਸ ਦੇ ਪੱਲੇ ਕੋਈ ਖ਼ਾਸ ਜਾਣਕਾਰੀ ਨਹੀਂ ਹੈ | ਅੱਜ ਦੀ ਪ੍ਰੈੱਸ ਕਾਨਫ਼ਰੰਸ 'ਚ ਪੁਲਿਸ ਕਮਿਸ਼ਨਰ ਤੋਂ ਇਲਾਵਾ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਸੀ.ਪੀ. ਰਿਸ਼ਭ ਭੋਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਮਰੀਕਾ ਨੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ 'ਦਿ ਰੈਜ਼ਿਸਟੈਂਸ ਫ਼ਰੰਟ' ਨੂੰ ਅੱਤਵਾਦੀ ਸੰਗਠਨ ਐਲਾਨਿਆ ਅਗਲੀ ਖ਼ਬਰ 'ਪ੍ਰਾਜੈਕਟ ਜੀਵਨਜੋਤ-2' ਤਹਿਤ ਦੋ ਦਿਨਾਂ 'ਚ 41 ਬੱਚਿਆਂ ਨੂੰ ਬਚਾਇਆ ਗਿਆ-ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।