ਬੈਂਗਲੁਰੂ, 17 ਜੁਲਾਈ (ਏਜੰਸੀ)-ਦੱਖਣ ਫਿਲਮਾਂ ਦੀ ਅਦਾਕਾਰਾ ਰਾਨਿਆ ਰਾਓ ਨੂੰ ਸੋਨੇ ਦੀ ਤਸਕਰੀ ਨਾਲ ਜੁੜੇ ਮਾਮਲੇ 'ਚ ਇਕ ਸਾਲ ਜੇਲ੍ਹ ਦੀ ਸਜ਼ਾ ਹੋਈ ਹੈ | 'ਵਿਦੇਸ਼ੀ ਮੁਦਰਾ ਸੁਰੱਖਿਅਣ ਅਤੇ ਤਸਕਰੀ ਗਤੀਵਿਧੀ ਰੋਕਥਾਮ ਐਕਟ' ਤਹਿਤ ਮਾਮਲੇ ਨੂੰ ਵੇਖ ਰਹੇ ਸਲਾਹਕਾਰ ਬੋਰਡ ਨੇ ਹਾਲ ਹੀ 'ਚ ਫੈਸਲਾ ਸੁਣਾਇਆ ਕਿ ਰਾਨਿਆ ਰਾਓ ਨੂੰ ਹਿਰਾਸਤ ਦੀ ਸਮਾਂ-ਹੱਦ ਦੌਰਾਨ ਜ਼ਮਾਨਤ ਵੀ ਨਹੀਂ ਦਿੱਤੀ ਜਾਏਗੀ | ਇਸ ਸਾਲ ਮਾਰਚ ਮਹੀਨੇ 'ਚ ਰਾਨਿਆ ਰਾਓ ਦੁਬਈ ਤੋਂ ਆਈ ਸੀ ਅਤੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਗਰੀਨ ਚੈਨਲ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ | ਤਲਾਸ਼ੀ ਦੇ ਬਾਅਦ ਅਦਾਕਾਰਾ ਕੋਲ ਲਗਪਗ 12.56 ਕਰੋੜ ਰੁਪਏ ਦੀ ਲਾਗਤ ਦਾ ਕੁੱਲ 14.2 ਕਿਲੋਗ੍ਰਾਮ ਸੋਨਾ ਬਰਾਮਦ ਹੋਇਆ, ਇਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ |