ਨਵੀਂ ਦਿੱਲੀ, 14 ਜੁਲਾਈ (ਪੀ.ਟੀ.ਆਈ.)-ਅਦਾਕਾਰਾ ਬੀ ਸਰੋਜਾ ਦੇਵੀ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ | ਉਨ੍ਹਾਂ ਆਪਣੇ ਕਰੀਅਰ ਦੌਰਾਨ 200 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਤੇ ਕੰਨੜ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ | ਸੁਪਰਸਟਾਰ ਰਜਨੀਕਾਂਤ, ਕਮਲ ਹਾਸਨ, ਖੁਸ਼ਬੂ ਸੁੰਦਰ ਤੇ ਹੋਰਾਂ ਨੇ ਸਿਨੇਮਾ ਦੇ ਮਹਾਨ ਕਲਾਕਾਰ ਬੀ ਸਰੋਜਾ ਦੇਵੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਤੇ ਉਨ੍ਹਾਂ ਨੂੰ ਇਕ ਮਹਾਨ ਕਲਾਕਾਰ ਵਜੋਂ ਯਾਦ ਕੀਤਾ |