26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਈ. ਡੀ. ਵਲੋਂ ਵਾਡਰਾ ਕੋਲੋਂ ਸੰਜੇ ਭੰਡਾਰੀ ਨਾਲ ਜੁੜੇ ਹਵਾਲਾ ਮਾਮਲੇ 'ਚ ਪੁੱਛਗਿੱਛ <br/>

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)-ਕਾਂਗਰਸੀ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਵਾਡਰਾ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਬਰਟ ਵਾਡਰਾ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ ¢ ਈ. ਡੀ. ਨੇ ਵਾਡਰਾ ਕੋਲੋਂ ਬਿ੍ਟਿਸ਼ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਸੰਬੰਧਿਤ ਹਵਾਲਾ ਰਾਸ਼ੀ ਮਾਮਲੇ ਵਿਚ ਪੁੱਛਗਿੱਛ ਕੀਤੀ ¢ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਦੀ ਇਕ ਅਦਾਲਤ ਨੇ ਸੰਜੇ ਭੰਡਾਰੀ ਨੂੰ 'ਭਗੌੜਾ ਆਰਥਿਕ ਅਪਰਾਧੀ' ਐਲਾਨਿਆ ਹੈ ¢ ਇਸ ਮਾਮਲੇ ਸੰਬੰਧੀ ਵਾਡਰਾ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ) ਦੇ ਤਹਿਤ ਦਰਜ ਕੀਤਾ ਗਿਆ | 56 ਸਾਲਾ ਵਾਡਰਾ ਸਵੇਰੇ 11 ਵਜੇ ਤੋਂ ਬਾਅਦ ਕੇਂਦਰੀ ਦਿੱਲੀ ਵਿਚ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ ¢ ਉਨ੍ਹਾਂ ਦੇ ਨਾਲ ਪਿ੍ਅੰਕਾ ਗਾਂਧੀ ਵਾਡਰਾ ਵੀ ਸਨ |

ਪਿਛਲੀ ਖ਼ਬਰ ਅਦਾਕਾਰਾ ਬੀ ਸਰੋਜਾ ਦੇਵੀ ਦਾ ਦਿਹਾਂਤ ਅਗਲੀ ਖ਼ਬਰ ਮੌਨਸੂਨ ਇਜਲਾਸ 'ਚ ਲੋਕ ਸਭਾ ਮੈਂਬਰ ਲਗਾਉਣਗੇ ਡਿਜੀਟਲ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।