26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਗੁਪਚੁਪ ਫ਼ੋਨ ਰਿਕਾਰਡਿੰਗ ਨੂੰ ਮੰਨਿਆ ਜਾਏਗਾ ਸਬੂਤ-ਸੁਪਰੀਮ ਕੋਰਟ

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)-ਗੁਪਚੁਪ ਫ਼ੋਨ ਰਿਕਾਰਡਿੰਗ ਨੂੰ ਅਦਾਲਤ ਦੀ ਕਾਰਵਾਈ ਵਿਚ ਸਬੂਤ ਨਾ ਮੰਨੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਤਲਾਕ ਦੇ ਇਕ ਮਾਮਲੇ ਵਿਚ ਅਹਿਮ ਟਿੱਪਣੀ ਕੀਤੀ ਹੈ ¢ ਅਦਾਲਤ ਨੇ ਆਪਣੇ ਮਹੱਤਵਪੂਰਨ ਫ਼ੈਸਲੇ ਵਿਚ ਕਿਹਾ ਕਿ ਪਤੀ ਜਾਂ ਪਤਨੀ ਦੀ ਗੁਪਤ ਰੂਪ ਵਿਚ ਰਿਕਾਰਡ ਕੀਤੀ ਗਈ 'ਫ਼ੋਨ ਗੱਲਬਾਤ' ਵਿਆਹ ਸੰਬੰਧੀ ਵਿਵਾਦ ਦੇ ਮਾਮਲੇ 'ਚ ਸਬੂਤ ਵਜੋਂ ਸਵੀਕਾਰ ਕੀਤੀ ਜਾਏਗੀ ¢ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਰੱਦ ਕਰਦੇ ਹੋਏ ਉਕਤ ਟਿੱਪਣੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਪਤਨੀ ਦੀ ਜਾਣਕਾਰੀ ਦੇ ਬਗੈਰ ਫ਼ੋਨ 'ਤੇ ਕਿਸੇ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰਨਾ, ਉਸ ਦੀ ਨਿੱਜਤਾ ਦੇ ਮੌਲਿਕ ਅਧਿਕਾਰ ਦੀ ਸਾਫ਼ ਉਲੰਘਣਾ ਹੈ ¢ ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਜੇਕਰ ਵਿਆਹਿਕ ਜੀਵਨ ਉਸ ਮੁਕਾਮ 'ਤੇ ਪੁੱਜ ਗਿਆ ਹੈ, ਜਿਥੇ ਪਤੀ-ਪਤਨੀ ਇਕ-ਦੂਜੇ ਦੀ ਜਾਂਚ ਪੜਤਾਲ ਅਤੇ ਇਕ-ਦੂਜੇ 'ਤੇ ਨਜ਼ਰ ਰੱਖ ਰਹੇ ਹਨ ਤਾਂ ਇਹ ਸੰਕੇਤ ਦਿੰਦਾ ਹੈ ਕਿ ਦੋਵਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪੁੱਜ ਚੁੱਕਾ ਹੈ ¢ ਇਸ ਦੇ ਨਾਲ ਹੀ ਅਦਾਲਤ ਨੇ ਤਲਾਕ ਕੇਸ ਵਿਚ ਗੁਪਚੁਪ ਤਰੀਕੇ ਨਾਲ ਕੀਤੀ ਗਈ ਫ਼ੋਨ ਰਿਕਾਰਡਿੰਗ ਨੂੰ ਕੇਸ ਵਿਚ ਸਬੂਤ ਵਜੋਂ ਸਵੀਕਾਰ ਕਰਨ ਦੀ ਗੱਲ ਆਖੀ ਹੈ ¢

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੰਜਾਬ ਦੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਨਿਯੁਕਤੀ ਰੱਦ <br/> ਅਗਲੀ ਖ਼ਬਰ ਵਿਧਾਨ ਸਭਾ 'ਚ ਬੇਅਦਬੀ ਖ਼ਿਲਾਫ਼ ਬਿੱਲ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।