07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਸੈਕਟਰ-78 ਦੇ ਸਪੋਰਟਸ ਕੰਪਲੈਕਸ ਵਿਖੇ 2 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ <br/>

ਮੁਹਾਲੀ ਦੇ ਸੈਕਟਰ-78 ਦੇ ਸਪੋਰਟਸ ਕੰਪਲੈਕਸ ਵਿਖੇ ਕਰਵਾਏ 2 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦੇ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਭੁਪਿੰਦਰ ਸਿੰਘ, ਅਨਿੰਦਰ ਕੌਰ ਅਤੇ ਆਨੰਦ ਸ਼ਰਮਾ | ਤਸਵੀਰ : ਅਮਰਜੀਤ ਸਿੰਘ <br/> 30-01-2020
ਐੱਸ. ਏ. ਐੱਸ. ਨਗਰ, 29 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-78 ਦੇ ਸਪੋਰਟਸ ਕੰਪਲੈਕਸ ਵਿਖੇ 2 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਫਾਈਨਲ ਵਿਚ ਮਹਿਲਾ ਸਿੰਗਲਜ਼ ਵਰਗ ਵਿਚ ਨਲਿਨੀ ਮਲਿਕ ਨੇ ਬਿੰਨੀ ਨੂੰ ਹਰਾਇਆ, ਜਦਕਿ ਅਮਨ ਮਹਿਤਾ ਅਤੇ ਦੀਆ ਮਿਕਸਡ ਡਬਲਜ਼ ਵਰਗ ਵਿਚ ਜੇਤੂ ਰਹੇ | ਇਸੇ ਤਰ੍ਹਾਂ ਪ੍ਰਦੀਪ ਨੇ ਮਗਨਦੀਪ ਸਿੰਘ ਨੂੰ ਹਰਾ ਕੇ ਪੁਰਸ਼ ਸਿੰਗਲਜ਼ 20 ਪਲੱਸ ਉਮਰ ਵਰਗ ਦੀ ਚੈਂਪੀਅਨਸ਼ਿਪ ਜਿੱਤੀ, ਜਦਕਿ ਰਿਆਸ ਯੂ. ਐਸ. ਨੇ ਪ੍ਰਦੀਪ ਨੂੰ ਪੁਰਸ਼ ਸਿੰਗਲਜ਼ 30 ਪਲੱਸ ਵਰਗ ਵਿਚ ਅਤੇ ਰਿਆਸ ਨੇ ਆਪਣੇ ਸਾਥੀ ਪਵਨ ਕੁਮਾਰ ਨਾਲ ਰਵੀ/ਰਾਹੁਲ ਨੂੰ ਪੁਰਸ਼ ਡਬਲਜ਼ 30 ਪਲੱਸ ਵਰਗ ਵਿਚ ਹਰਾ ਕੇ 2 ਿਖ਼ਤਾਬ ਜਿੱਤੇ | ਇਸੇ ਤਰ੍ਹਾਂ ਹਰਦੀਪ ਸਿੰਘ ਨੇ ਸੁਧੀਰ ਗੁਪਤਾ ਨੂੰ ਹਰਾ ਕੇ ਪੁਰਸ਼ ਸਿੰਗਲਜ਼ 35 ਪਲੱਸ ਵਰਗ ਵਿਚ ਜਿੱਤ ਹਾਸਲ ਕੀਤੀ, ਜਦਕਿ ਉਪਕਾਰ ਸਿੰਘ ਨੇ ਪੁਰਸ਼ ਸਿੰਗਲਜ਼ 40 ਪਲੱਸ ਵਰਗ ਵਿਚ ਰਾਜੀਵ ਨੂੰ ਹਰਾਇਆ ਅਤੇ ਪਵਨ ਕੁਮਾਰ ਸ਼ਰਮਾ ਨੇ ਪੁਰਸ਼ ਸਿੰਗਲਜ਼ 60 ਪਲੱਸ ਵਰਗ ਵਿਚ ਆਰ. ਕੇ. ਠਾਕੁਰ ਨੂੰ ਹਰਾਇਆ | ਇਸ ਤੋਂ ਇਲਾਵਾ ਸਿਮਰਨਜੀਤ/ਪਰਮਿੰਦਰ ਦੀ ਜੋੜੀ ਨੇ ਪੁਰਸ਼ ਡਬਲਜ਼ 20 ਪਲੱਸ ਵਰਗ ਵਿਚ ਪਿ੍ੰਸ/ਵਿਵੇਕ ਨੂੰ ਹਰਾਇਆ, ਜਦਕਿ ਸਰਵਜੀਤ/ਰਵੀ ਨੇ ਪੁਰਸ਼ ਡਬਲਜ਼ 35 ਪਲੱਸ ਵਰਗ ਵਿਚ ਹਰਦੀਪ ਸਿੰਘ/ਰਾਜੂ ਦੀ ਜੋੜੀ ਨੂੰ ਅਤੇ ਸੰਜੀਵ/ਸਚਿਨ ਨੇ ਪੁਰਸ਼ ਡਬਲਜ਼ 40+ ਵਰਗ ਵਿਚ ਰਾਜ ਕੁਮਾਰ/ਪਵਨ ਕੁਮਾਰ ਨੂੰ ਹਰਾਇਆ | ਇਸੇ ਤਰ੍ਹਾਂ ਪੁਰਸ਼ ਡਬਲਜ਼ 45 ਪਲੱਸ ਸ਼੍ਰੇਣੀ ਵਿਚ ਅਨਿਲ ਰਾਓ/ਅਰਵਿੰਦਰ ਸਿੰਘ ਰਾਜ ਕੁਮਾਰ/ਦਿਨੇਸ਼ ਮਹਿਤਾ ਤੋਂ ਹਾਰ ਗਏ, ਜਦਕਿ ਰਾਜਿੰਦਰ ਸ਼ਰਮਾ/ਪੁਸ਼ਪਿੰਦਰ ਸਿੰਘ ਨੇ ਸੁਰਜੀਤ ਸਿੰਘ (ਬੰਟੀ)/ਨੀਰਜ ਨੂੰ ਹਰਾ ਕੇ ਪੁਰਸ਼ ਡਬਲਜ਼ 50 ਪਲੱਸ ਵਰਗ ਵਿਚ ਿਖ਼ਤਾਬ ਜਿੱਤਿਆ | ਇਸੇ ਤਰ੍ਹਾਂ ਸਤਪਾਲ/ਨਾਗੇਸ਼ ਸ਼ਰਮਾ, ਪਵਨ ਕੁਮਾਰ ਸ਼ਰਮਾ/ਐਚ. ਐਸ. ਸੋਹਲ ਨੂੰ ਹਰਾ ਕੇ ਪੁਰਸ਼ਾਂ ਦੇ ਡਬਲਜ਼ 60 ਪਲੱਸ ਵਰਗ ਵਿਚ ਜੇਤੂ ਰਹੇ | ਅੰਤ 'ਚ ਸਾਰੇ ਜੇਤੂਆਂ ਨੂੰ ਆਈ. ਏ. ਐੱਸ. ਭੁਪਿੰਦਰ ਸਿੰਘ, ਅਨਿੰਦਰ ਕੌਰ ਅਤੇ ਆਨੰਦ ਸ਼ਰਮਾ ਵਲੋਂ ਟਰਾਫ਼ੀਆਂ, ਸੋਨੇ ਦੇ ਤਮਗ਼ੇ ਅਤੇ ਜੇਤੂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਉਪ ਜੇਤੂਆਂ ਨੂੰ ਸਿਲਵਰ ਮੈਡਲ ਅਤੇ ਉਪ ਜੇਤੂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਾਰੇ ਹੋਰ ਖਿਡਾਰੀਆਂ ਨੂੰ ਭਾਗੀਦਾਰੀ ਦੇ ਸਨਮਾਨ ਪੱਤਰ ਵੀ ਦਿੱਤੇ ਗਏ |

ਪਿਛਲੀ ਖ਼ਬਰ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਫਰਵਰੀ ਤੇ ਮਾਰਚ ਮਹੀਨੇ ਲਈ ਵਿਭਾਗ ਵਲੋਂ ਅਸਰਦਾਰ ਏਜੰਡੇ ਦੀ ਤਿਆਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।