07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਵਿਧਾਇਕ ਸ਼ਰਮਾ ਨੇ ਵੱਖ-ਵੱਖ ਕਾਲੋਨੀਆਂ 'ਚ ਡਸਟਬਿੰਨ ਵੰਡੇ <br/>

ਜ਼ੀਰਕਪੁਰ ਦੀ ਯਮੁਨਾ ਇਨਕਲੇਵ ਵਿਖੇ ਡਸਟਬਿੰਨ ਵੰਡਦੇ ਹੋਏ ਹਲਕਾ ਵਿਧਾਇਕ ਐਨ. ਕੇ. ਸ਼ਰਮਾ | ਤਸਵੀਰ : ਹੈਪੀ ਪੰਡਵਾਲਾ <br/> 30-01-2020
ਜ਼ੀਰਕਪੁਰ, 29 ਜਨਵਰੀ (ਹੈਪੀ ਪੰਡਵਾਲਾ)-'ਸਵੱਛ ਭਾਰਤ ਮੁਹਿੰਮ' ਤਹਿਤ ਸ਼ਹਿਰ ਵਾਸੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦਿਆਂ ਅੱਜ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਲਾਜਪਤ ਨਗਰ, ਅਮੋਲਕ ਵਿਹਾਰ, ਸਰਵ ਮੰਗਲ ਸੁਸਾਇਟੀ ਤੇ ਪੰਚਸ਼ੀਲ ਸਮੇਤ ਹੋਰਨਾਂ ਕਾਲੋਨੀਆਂ ਵਿਚ ਘਰ-ਘਰ ਜਾ ਕੇ ਡਸਟਬਿੰਨ ਵੰਡੇ | ਇਸ ਮੌਕੇ ਵਿਧਾਇਕ ਸ਼ਰਮਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਹਰੇਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਕੂੜੇ ਨੂੰ ਬਾਹਰ ਖੁੱਲ੍ਹਾ ਛੱਡਣ ਦੀ ਬਜਾਏ ਅਲੱਗ-ਅਲੱਗ ਕੂੜੇਦਾਨਾਂ ਵਿਚ ਰੱਖਣਾ ਚਾਹੀਦਾ ਤਾਂ ਕਿ ਪਦੂਸ਼ਣ ਵਿਚ ਵਾਧਾ ਨਾ ਹੋਵੇ | ਉਨ੍ਹਾਂ ਕਿਹਾ ਸਾਨੂੰ ਭਾਰਤ ਨੂੰ ਸਵੱਛ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ | ਇਸ ਮੌਕੇ ਕੌਾਸਲਰ ਜਗਤਾਰ ਸਿੰਘ ਸੋਢੀ, ਮਨਜੀਤ ਸਿੰਘ, ਹਰਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਮੇਤ ਹੋਰ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਿਵ ਮੰਦਰ ਖਿਜਰਾਬਾਦ ਵਿਖੇ ਸਾਲਾਨਾ ਸੰਤ ਸੰਮੇਲਨ ਕਰਵਾਇਆ <br/> ਅਗਲੀ ਖ਼ਬਰ ਕੋਰੋਨਾ ਵਾਇਰਸ ਕਾਰਨ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।