07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਕੋਰੋਨਾ ਵਾਇਰਸ ਕਾਰਨ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ

ਅਜੀਤ ਡੈਸਕ 30-01-2020

ਐੱਸ. ਏ. ਐੱਸ. ਨਗਰ, 29 ਜਨਵਰੀ (ਕੇ. ਐੱਸ. ਰਾਣਾ)-ਚੀਨ ਤੋਂ ਕੋਰੋਨਾ ਵਾਇਰਸ ਬਾਰੇ ਆਈਆਂ ਰਿਪੋਰਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਿਹਾ ਹੈ ਤੇ ਇਸ ਲਈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਹਾਲੀ ਵਿਖੇ ਇਕ ਵੱਖਰਾ ਵਾਰਡ ਤਿਆਰ ਕੀਤਾ ਗਿਆ ਹੈ ਅਤੇ ਰੈਪਿਡ ਰਿਸਪਾਂਸ ਟੀਮ ਪਹਿਲਾਂ ਤੋਂ ਹੀ ਤਿਆਰ ਹੈ, ਜਿਸ ਵਿਚ ਨੋਡਲ ਅਧਿਕਾਰੀ ਵਜੋਂ ਐਪੀਡੈਮੀਲੋਜਿਸਟ, ਮੈਡੀਕਲ ਮਾਹਿਰ, ਬੱਚਿਆ ਦੇ ਡਾਕਟਰ, ਛਾਤੀ ਮਾਹਿਰ ਅਤੇ ਸਹਾਇਕ ਸਟਾਫ਼ ਸ਼ਾਮਿਲ ਹੈ, ਜਿਨ੍ਹਾਂ ਕੋਲ ਦਸਤਾਨਿਆਂ ਤੇ ਮਾਸਕਾਂ ਆਦਿ ਲੋੜੀਂਦਾ ਸਟਾਕ ਉਪਲਬੱਧ ਹੈ | ਵਿਦੇਸ਼ਾਂ ਤੋਂ ਜ਼ਿਲ੍ਹੇ 'ਚ ਆਉਣ ਵਾਲੇ ਵਿਅਕਤੀਆਂ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੀਨ ਤੋਂ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਕੋਈ ਉਡਾਣ ਨਹੀਂ ਹੈ ਅਤੇ ਇਕ ਅੰਤਰਰਾਸ਼ਟਰੀ ਉਡਾਣ ਸ਼ਾਰਜਾਂਹ ਤੋਂ ਹੈ, ਜਿਸ 'ਚ ਆਏ ਮੁਸਾਫ਼ਿਰਾਂ ਦੀ ਜਾਂਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵਿਧਾਇਕ ਸ਼ਰਮਾ ਨੇ ਵੱਖ-ਵੱਖ ਕਾਲੋਨੀਆਂ 'ਚ ਡਸਟਬਿੰਨ ਵੰਡੇ <br/> ਅਗਲੀ ਖ਼ਬਰ ਪੀ. ਐਚ. ਸੀ. ਘੜੂੰਆਂ ਵਿਖੇ ਮੁਫ਼ਤ ਮੈਡੀਕਲ ਕੈਂਪ ਦੌਰਾਨ 151 ਮਰੀਜ਼ਾਂ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।