06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਵੱਖ- ਵੱਖ ਹਾਦਸਿਆਂ 'ਚ ਚਾਇਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਕਰੀਬ ਇਕ ਦਰਜ਼ਨ ਜ਼ਖ਼ਮੀ <br/>

ਕੁਰਾਲੀ ਦੇ ਸਰਕਾਰੀ ਹਸਪਤਾਲ ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਏ ਬੱਚੇ ਦਾ ਇਲਾਜ ਕਰਦਾ ਸਟਾਫ਼ | ਤਸਵੀਰ: ਹਰਪ੍ਰੀਤ ਸਿੰਘ <br/> 30-01-2020
ਕੁਰਾਲੀ, 29 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਵਿਚ ਬਸੰਤ ਪੰਚਮੀ ਮੌਕੇ ਚਾਇਨਾ ਡੋਰ ਕਾਰਨ ਨਾਲ ਉੱਡੇ ਪਤੰਗਾਂ ਕਾਰਨ ਵਾਪਰੇ ਵੱਖ-ਵੱਖ ਹਾਦਸਿਆਂ ਦੌਰਾਨ ਕਰੀਬ ਇਕ ਦਰਜ਼ਨ ਵਿਅਕਤੀ ਜ਼ਖ਼ਮੀ ਹੋ ਗਏ | ਜਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਜਾ ਰਹੇ ਪਵਨ ਰਾਮ (27) ਨਿਵਾਸੀ ਅਨੰਦਪੁਰ ਸਾਹਿਬ ਨੂੰ ਕੌਮੀ ਸੜਕ 'ਤੇ ਟੁੱਟ ਕੇ ਜਾ ਰਹੇ ਪਤੰਗ ਦੀ ਡੋਰ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਸਦੀ ਗਰਦਨ 'ਤੇ ਵੱਡਾ ਕੱਟ ਲੱਗ ਗਿਆ | ਪਵਨ ਕੁਮਾਰ ਨੂੰ ਵੀ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ | ਇਸੇ ਤਰ੍ਹਾਂ ਦਵਿੰਦਰ ਸਿੰਘ (33) ਪੁੱਤਰ ਗੁਰਵਿੰਦਰ ਸਿੰਘ ਵਾਸੀ ਮੱਲਾਂਪੁਰ, ਮੁੰਧੋਂ ਸੰਗਤੀਆਂ ਦੇ ਓਮੀ (28) ਪੁੱਤਰ ਪਾਲ ਸਿੰਘ, ਗੋਸਲਾਂ ਨਿਵਾਸੀ ਗੁੱਡੂ ਕੁਮਾਰ (54), ਨੰਗਲ ਨਿਵਾਸੀ ਜਰਨੈਲ ਸਿੰਘ, 9 ਸਾਲਾ ਪ੍ਰਵਿ੍ਸ਼ ਕੁਮਾਰ, ਪਰਮਿੰਦਰ ਸਿੰਘ ਚਰਹੇੜੀ ਚਾਇਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਕਈਆਂ ਦੇ ਟਾਂਕੇ ਤੱਕ ਵੀ ਲਗਾਉਣ ਪਏ ਹਨ | ਇਲਾਕਾ ਨਿਵਾਸੀਆਂ ਨੇ ਪ੍ਰਸਾਸ਼ਨ ਤੋਂ ਸ਼ਹਿਰ ਵਿਚ ਪਾਬੰਦੀ ਦੇ ਬਾਵਜੂਦ ਚਾਇਨਾਂ ਡੋਰ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਫਿਲਮ 'ਸ਼ੂਟਰ' ਨੂੰ ਬੈਨ ਕਰਵਾਉਣ ਲਈ ਸ਼ਿਵ ਸੈਨਾ ਹਿੰਦ 60 ਸ਼ਹਿਰਾਂ 'ਚ ਪੁਲਿਸ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂ... ਅਗਲੀ ਖ਼ਬਰ ਗਊਸ਼ਾਲਾ 'ਚ ਗਊਧਨ ਦੀਆਂ ਮੌਤਾਂ ਜਾਰੀ, ਤਿੰਨ ਹੋਰ ਗਊਧਨ ਦੀ ਮੌਤ, 5-6 ਗੰਭੀਰ ਬਿਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।