06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਗਊਸ਼ਾਲਾ 'ਚ ਗਊਧਨ ਦੀਆਂ ਮੌਤਾਂ ਜਾਰੀ, ਤਿੰਨ ਹੋਰ ਗਊਧਨ ਦੀ ਮੌਤ, 5-6 ਗੰਭੀਰ ਬਿਮਾਰ <br/>

ਗਊਸ਼ਾਲਾ ਵਿਚ ਖੜਿ੍ਹਆ ਮੀਂਹ ਦਾ ਪਾਣੀ | ਤਸਵੀਰ : ਰਾਜਬੀਰ ਸਿੰਘ <br/> 30-01-2020
ਲਾਲੜੂ, 29 ਜਨਵਰੀ (ਰਾਜਬੀਰ ਸਿੰਘ)-ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਮਗਰਾ ਵਿਚ ਹਾਲੇ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਗਊਧਨ ਦੀ ਮੌਤ ਦਾ ਸਿਲਸਿਲਾ ਜਾਰੀ ਹੈ | ਅੱਜ ਵੀ 3 ਹੋਰ ਪਸ਼ੂਧਨ ਨੇ ਦਮ ਤੋੜ ਦਿੱਤਾ ਜਦਕਿ 5-6 ਪਸ਼ੂ ਗੰਭੀਰ ਬਿਮਾਰ ਹਨ | ਗਊਸ਼ਾਲਾ ਦੀ ਦੇਖਰੇਖ ਕਰ ਰਹੀ ਸੰਸਥਾ ਅਤੇ ਪ੍ਰਸ਼ਾਸਨ ਵਲੋਂ ਗਊਸ਼ਾਲਾ ਵਿਚ ਸੁਧਾਰ ਦੇ ਦਾਅਵਿਆਂ ਦੇ ਬਾਵਜੂਦ ਅੱਜ ਵੀ ਗਊਸ਼ਾਲਾ ਵਿਚ ਹਾਲਾਤ ਠੀਕ ਨਹੀਂ ਹਨ | ਪਿਛਲੇ ਡੇਢ ਮਹੀਨੇ ਵਿਚ ਕਰੀਬ 132 ਗਊਧਨ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਸਥਾਨਕ ਲੋਕਾਂ ਸਮੇਤ ਸਮਾਜਸੇਵੀ ਜਥੇਬੰਦੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪ੍ਰਸ਼ਾਸਨ ਦੀ ਬੇਰੁਖੀ ਤੋਂ ਤੰਗ ਹੋ ਕੇ ਸਮਾਜਸੇਵੀ ਸਿਆਮ ਸ਼ਰਮਾ 16 ਦਿਨਾਂ ਦਾ ਧਰਨਾ ਅਤੇ ਤਿੰਨ ਦਿਨ ਦੀ ਭੁੱਖ ਹੜਤਾਲ 'ਤੇ ਬੈਠ ਕੇ ਪ੍ਰਸ਼ਾਸਨ ਅਤੇ ਸੰਸਥਾ ਪ੍ਰਤੀ ਰੋਸ ਪ੍ਰਗਟ ਕਰ ਚੁੱਕੇ ਹਨ, ਜਿਸਨੂੰ ਪ੍ਰਸ਼ਾਸਨ ਵਲੋਂ ਐੱਸ. ਡੀ. ਐੱਮ. ਡੇਰਾਬੱਸੀ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਧਰਨੇ 'ਤੇ ਬੈਠੇ ਸਮਾਜਸੇਵੀ ਦੀ ਮੰਗ ਨੂੰ ਮੰਨਦਿਆਂ ਗਊਸ਼ਾਲਾ ਵਿਚ ਸੁਧਾਰ ਹੋਣ ਦਾ ਭਰੋਸਾ ਦੇ ਕੇ ਧਰਨੇ ਤੋਂ ਉਠਾਇਆ ਸੀ | ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰਕਾਰ ਦੇ ਵਾਅਦੇ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ ਹਨ, ਪ੍ਰੰਤੂ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਆਪਣੇ ਕੀਤੇ ਵਾਅਦਿਆਂ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਵਿਚ ਖਰਾ ਉਤਰਦਾ ਹੈ ਜਾਂ ਨਹੀਂ |

ਪਿਛਲੀ ਖ਼ਬਰ ਵੱਖ- ਵੱਖ ਹਾਦਸਿਆਂ 'ਚ ਚਾਇਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਕਰੀਬ ਇਕ ਦਰਜ਼ਨ ਜ਼ਖ਼ਮੀ <br/> ਅਗਲੀ ਖ਼ਬਰ ਕਾਲੋਨੀਆਂ ਵਿਚ ਵਿਕਾਸ ਕਾਰਜ ਨਾ ਕਰਵਾਉਣ 'ਤੇ ਚਾਰ ਬਿਲਡਰਾਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।