04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2020

ਨਵਾਂ ਸਾਲ ਮਨਾਉਣ ਦੇ ਨਵੇਂ ਨੁਕਤੇ

ਅਜੀਤ ਡੈਸਕ 01-01-2020

ਸਾਨੂੰ ਨਵੇਂ ਸਾਲ ਲਈ ਉਹ ਫੈਸਲੇ ਕਰਨੇ ਚਾਹੀਦੇ ਹਨ:
1) ਇਹ ਦ੍ਰਿੜ੍ਹ ਨਿਸਚਾ ਕਰ ਲਵੋ ਕਿ ਦੁਨੀਆ ਦੀ ਕੋਈ ਵੀ ਤਾਕਤ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਜੇਕਰ ਤੁਸੀਂ ਸੱਚੇ, ਸੁੱਚੇ ਤੇ ਮਿਹਨਤੀ ਇਨਸਾਨ ਹੋ।
2) ਜੇਕਰ ਮਿਹਨਤ ਫਲ ਨਾ ਵੀ ਲਿਆਵੇ ਤਾਂ ਇਹ ਨਾ ਸੋਚੋ ਕਿ ਤੁਸੀਂ ਅੱਗੇ ਕਾਮਯਾਬ ਨਹੀਂ ਹੋ ਸਕਦੇ।
3) ਹਮੇਸ਼ਾ ਇਹ ਸਮਝੋ ਕੇ ਅਸਫ਼ਲਤਾ ਵੀ ਸਾਨੂੰ ਕੁਝ ਨਵਾਂ ਹੀ ਸਿਖਾ ਕੇ ਜਾਂਦੀ ਹੈ ।
4) ਕਦੀ ਵੀ ਦੂਜੇ ਨੂੰ ਨੀਵਾਂ ਦਿਖਾ ਕੇ ਸਫਲ ਹੋਣ ਨੂੰ ਸਫਲਤਾ ਨਹੀਂ ਕਹਿੰਦੇ। ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ ਕੋਈ ਅਜਿਹਾ ਕੰਮ ਕਰੋ ਕਿ ਦੂਜਾ ਵੀ ਤੁਹਾਡੀ ਤਾਰੀਫ਼ ਦੇ ਪੁਲ ਬੰਨ੍ਹ ਦੇਵੇ ।
5) ਕਿਸੇ ਦਾ ਹੱਕ ਖੋਹਣ ਦੀ ਕਦੀ ਕੋਸ਼ਿਸ਼ ਨਾ ਕਰੋ। ਇੰਜ ਤੁਸੀਂ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ।
6) ਆਪਣੇ ਆਪ ਨੂੰ ਕਦੀ ਵੀ ਬਦਕਿਸਮਤ ਨਾ ਸਮਝੋ। ਜਿਸ ਨੂੰ ਕੁਝ ਲੋਕ ਬਦਕਿਸਮਤ ਸਮਝਦੇ ਹਨ, ਉਹ ਨਹੀਂ ਜਾਣਦੇ ਹਰ ਮੁਸੀਬਤ ਇਕ ਚੁਣੌਤੀ ਹੈ ਤੇ ਉਸ ਚੁਣੌਤੀ ਦਾ ਮੁਕਾਬਲਾ ਕਰ ਕਰ ਕੇ ਹੀ ਤੁਹਾਡੇ ਕੋਲ ਕਿਸਮਤ ਖੋਲ੍ਹਣ ਦਾ ਹਰ ਮੌਕਾ ਹੈ।
ਸਾਨੂੰ ਨਵੇਂ ਸਾਲ 'ਤੇ ਆਪਣੀ ਹੱਦ ਨੂੰ ਪਾਰ ਨਹੀਂ ਕਰਨਾ ਚਾਹੀਦਾ। ਉੱਚੇ ਖ਼ਾਬ ਤਾਂ ਦੇਖਣੇ ਚਾਹੀਦੇ ਹਨ, ਪਰ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਹਰ ਹੀਲਾ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ। ਨਿਰਾਸ਼ਾ ਨੂੰ ਗਰਮ ਅੱਗ ਦੇ ਸੇਕ ਵਿਚ ਖਤਮ ਕਰ ਦੇਣਾ ਚਾਹੀਦਾ ਹੈ ਤੇ ਉਚੀ ਸੁੱਚੀ ਸੋਚ ਦੇ ਮਾਲਕ ਬਣਨ ਦੀ ਰੀਝ ਤੇ ਚਾਅ ਮਲਾਰ ਨੂੰ ਜਨਮ ਦੇਣਾ ਚਾਹੀਦਾ ਹੈ। ਤੇ ਫੇਰ ਵੇਖੋ ਤੁਹਾਡਾ ਨਵਾਂ ਸਾਲ ਕਿੰਨਾ ਸੁਹਾਵਣਾ ਤੇ ਪ੍ਰਫੁਲਤ ਹੋ ਜਾਵੇਗਾ। ਸੋ, ਨਵੇਂ ਸਾਲ ਵਾਸਤੇ ਇਕ ਪ੍ਰਣ ਕਰੋ ਕੇ ਤੁਸੀਂ ਹਮੇਸ਼ਾ ਹੀ ਉੱਚ-ਕੋਟੀ ਦੀ ਸੋਚ ਰੱਖੋਗੇ ਤੇ ਕਦੇ ਵੀ ਮਾਯੂਸ ਨਹੀਂ ਹੋਵੋਗੇ। ਦੂਜੇ ਦੇ ਭਲੇ ਵਿਚ ਆਪਣਾ ਭਲਾ ਸੋਚੋਗੇ ਤੇ ਬੁਰੇ ਕੰਮ ਤੋਂ ਹਮੇਸ਼ਾ ਹੀ ਗੁਰੇਜ਼ ਕਰੋਗੇ।


Email:careerking93@gmail.com

ਪਿਛਲੀ ਖ਼ਬਰ ਹਰ ਦਿਨ ਹੋਵੇ ਨਵਾਂ ਸਾਲ ਅਗਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।