09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2020

ਬਜਟ ਭਾਸ਼ਣ ਦੌਰਾਨ ਵਿਗੜੀ ਵਿੱਤ ਮੰਤਰੀ ਸੀਤਾਰਮਨ ਦੀ ਸਿਹਤ, ਪੂਰਾ ਪੜ੍ਹੇ ਬਿਨਾਂ ਹੀ ਬੈਠੀ

ਨਵੀਂ ਦਿੱਲੀ, 1 ਫਰਵਰੀ- ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸਿਹਤ ਵਿਗੜਦੀ ਨਜ਼ਰ ਆਈ।

ਅਜੀਤ ਡੈਸਕ 01-02-2020

ਨਵੀਂ ਦਿੱਲੀ, 1 ਫਰਵਰੀ- ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸਿਹਤ ਵਿਗੜਦੀ ਨਜ਼ਰ ਆਈ।  ਉਹ ਪੂਰਾ ਬਜਟ ਭਾਸ਼ਣ ਨਹੀਂ ਪੜ੍ਹ ਸਕੀ ਅਤੇ ਵਿਚਕਾਰ ਹੀ ਬੈਠ ਗਈ। ਵਿੱਤ ਮੰਤਰੀ ਸੀਤਾਰਮਨ ਕਰੀਬ 2 ਪੇਜ ਬਿਨਾਂ ਪੜ੍ਹਿਆਂ ਹੀ ਬੈਠ ਗਈ। ਆਪਣੇ ਬਜਟ ਭਾਸ਼ਣ ਦੇ ਆਖ਼ਰੀ ਹਿੱਸੇ 'ਚ ਉਨ੍ਹਾਂ ਨੇ ਕਈ ਵਾਰ ਪਾਣੀ ਪੀਤਾ। ਉਨ੍ਹਾਂ ਦੀ ਆਵਾਜ਼ ਲੜਖੜਾਉਂਦੀ ਨਜ਼ਰ ਆਈ। ਹਰਸਿਮਰਤ ਕੌਰ ਬਾਦਲ ਉੱਠ ਕੇ ਉਨ੍ਹਾਂ ਕੋਲ ਆਈ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਬੈਠ ਜਾਣ। ਜਵਾਬ 'ਚ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਦੋ ਹੀ ਪੇਜ ਬਚੇ ਹਨ, ਮੈਂ ਪੜ੍ਹ ਲਵਾਂਗੀ ਪਰ ਕੁਝ ਦੇਰ ਬਾਅਦ ਉਹ ਸਪੀਕਰ ਦੀ ਆਗਿਆ ਮੰਗ ਕੇ ਬੈਠ ਗਈ। ਇਹ ਬਜਟ ਭਾਸ਼ਣ ਕਾਫ਼ੀ ਲੰਬਾ ਸੀ, ਜਿਹੜਾ ਕਿ ਕਰੀਬ 2 ਘੰਟੇ 20 ਮਿੰਟ ਤੱਕ ਚੱਲਿਆ।

ਪਿਛਲੀ ਖ਼ਬਰ kanya ਅਗਲੀ ਖ਼ਬਰ ਵਿੱਤ ਮੰਤਰੀ ਨੇ ਬਜਟ 2020-21 ਦੀ ਪੇਸ਼ਕਾਰੀ ਕੀਤੀ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।