03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2020

ਗ਼ਜ਼ਲ <h4>*ਡਾ: ਸਰਬਜੀਤ ਕੌਰ ਸੰਧਾਵਾਲੀਆ * </h4>

ਅਜੀਤ ਡੈਸਕ 14-11-2020

ਆ ਗਈ ਫਿਰ ਦੀਵਿਆਂ ਦੀ ਰਾਤ ਹੈ,
ਹਰ ਤਰਫ਼ ਹੀ ਨੂਰ ਦੀ ਬਰਸਾਤ ਹੈ।
ਹਰ ਤਰਫ਼ ਹੈ ਚਾਨਣਾ ਹੀ ਚਾਨਣਾ,
ਕਿੰਨੀ ਦਿਲਕਸ਼ ਤੇਰੀ ਕਾਇਨਾਤ ਹੈ।
ਇਸ਼ਕ ਨੇ ਅੱਜ ਲਾਟ ਨੂੰ ਹੈ ਚੁੰਮਣਾ,
ਇਸ਼ਕ ਹੀ ਪਰਵਾਨਿਆਂ ਦੀ ਜਾਤ ਹੈ।
ਮੱਸਿਆ ਅੱਜ ਪੁੰਨਿਆ ਵਿਚ ਵਟ ਗਈ,
ਇਹ ਤੇਰੀ ਕੈਸੀ ਅਨੋਖੀ ਦਾਤ ਹੈ।
ਦੀਵਿਆਂ ਵਿਚ ਜੋਤਿ ਤੇਰੀ ਜਗ ਰਹੀ,
ਹੋ ਗਈ ਮਿੱਟੀ ਦੀ ਉੱਚੀ ਜਾਤ ਹੈ।
ਬਾਵਰੇ ਨੈਣਾਂ ਨੇ ਚਾਨਣ ਪੀ ਲਿਆ,
ਹਰ ਤਰਫ਼ ਤੇਰੀ ਹੀ ਤੇਰੀ ਝਾਤ ਹੈ।
ਹੁਣ ਹਨੇਰੇ ਵੀ ਉਜਾਲੇ ਹੋ ਗਏ,
ਮਿਲ ਗਈ ਜੋ ਨੂਰ ਦੀ ਸੌਗਾਤ ਹੈ।
ਹਰ ਤਰਫ਼ ਹੀ ਰੌਸ਼ਨੀ ਦੇ ਫੁੱਲ ਖਿੜੇ,
ਹਰ ਤਰਫ਼ ਤੇਰੀ ਹੀ ਤੇਰੀ ਬਾਤ ਹੈ।
ਸਾਰਿਆਂ ਮੱਥਿਆਂ 'ਚ ਦੀਵੇ ਬਾਲ਼ ਦੇ,
ਮੰਗਦਾ ਦਿਲ ਬਸ ਇਹੀ ਖ਼ੈਰਾਤ ਹੈ।
**

ਪਿਛਲੀ ਖ਼ਬਰ ਗੀਤ <h4>* ਪ੍ਰਿੰ. ਹਰੀ ਕ੍ਰਿਸ਼ਨ ਮਾਇਰ * </h4> ਅਗਲੀ ਖ਼ਬਰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।