08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਫ਼ਦ ਵਲੋਂ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਨਾਲ ਮੁਲਾਕਾਤ

ਅਜੀਤ ਡੈਸਕ 14-09-2019
ਖਰੜ, 13 ਸਤੰਬਰ (ਜੰਡਪੁਰੀ)-ਅੱਜ ਪਾਵਰਕਾਮ ਦੇ ਖਰੜ ਸਥਿਤ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕ ਵਫ਼ਦ ਵਲੋਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਕੁਲਜੀਤ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਵਫ਼ਦ ਨੇ ਕਾਰਜਕਾਰੀ ਇੰਜੀਨੀਅਰ ਨੂੰ ਦੱਸਿਆ ਕਿ ਪਾਵਰਕਾਮ ਵਲੋਂ ਖੇਤੀ ਮੋਟਰਾਂ ਲਈ ਬੀ. ਡੀ. ਐੱਸ. ਲੋਡ ਵਧਾਉਣ ਦੀ ਸਕੀਮ ਅਧੀਨ ਪ੍ਰਤੀ ਹਾਊਸ ਪਾਵਰ 2500 ਰੁਪਏ ਲੈ ਕੇ ਲੋਡ ਵਧਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਇਸ ਮਕਸਦ ਲਈ ਦਫ਼ਤਰਾਂ ਵਿਖੇ ਗੇੜੇ ਮਾਰਨੇ ਪੈ ਰਹੇ ਹਨ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ 21 ਸਤੰਬਰ ਨੂੰ ਪਾਵਰਕਾਮ ਦੇ ਖਰੜ ਸਥਿਤ ਦਫ਼ਤਰ ਵਿਖੇ ਇਕ ਕੈਂਪ ਲਗਾਇਆ ਜਾਵੇਗਾ, ਜਿਸ ਦੌਰਾਨ ਕੋਈ ਵੀ ਚਾਹਵਾਨ ਕਿਸਾਨ ਆਪਣੀ ਮੋਟਰ ਦਾ ਲੋਡ ਵਧਾ ਸਕਦਾ ਹੈ | ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਈ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡੇ ਜਾਣ ਕਾਰਨ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ, ਲਿਹਾਜ਼ਾ ਪ੍ਰਸ਼ਾਸਨ ਇਸ ਮਸਲੇ ਨੂੰ ਤੁਰੰਤ ਹੱਲ ਕਰਵਾਏ | ਇਸੇ ਦੌਰਾਨ ਯੂਨੀਅਨ ਦੀਆਂ ਹੋਰਨਾਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ | ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਮਾਨ ਸਿੰਘ ਰਾਜਪੁਰਾ ਵਿੱਤ ਸਕੱਤਰ ਪੰਜਾਬ, ਬਲਜਿੰਦਰ ਸਿੰਘ ਭਜੌਲੀ ਬਲਾਕ ਪ੍ਰਧਾਨ ਮਾਜਰੀ, ਮਹਿੰਦਰ ਸਿੰਘ ਗੜਾਂਗਾ, ਬਲਜੀਤ ਸਿੰਘ ਰਡਿਆਲਾ, ਤਰਲੋਚਨ ਸਿੰਘ ਨਡਿਆਲੀ, ਬਲਵੀਰ ਸਿੰਘ ਖੂਨੀਮਾਜਰਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦਾ ਸਨਮਾਨ <br/> ਅਗਲੀ ਖ਼ਬਰ ਹੋਟਲ ਕਰਮੀ ਵਲੋਂ ਆਤਮ ਹੱਤਿਆ ਕਰਨ ਦੇ ਮਾਮਲੇ 'ਚ ਮਾਲਕ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।