08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਅਦਾਲਤ ਵਲੋਂ ਸੰਦੀਪ ਕੌਰ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ

ਅਜੀਤ ਡੈਸਕ 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਤੋਂ ਕੀਤੀ ਜਾਂਦੀ ਨਸ਼ੀਲੇ ਪਦਰਥਾਂ ਦੀ ਤਸਕਰੀ ਤਹਿਤ ਲੂਣ ਦੀਆਂ ਬੋਰੀਆਂ ਹੇਠ ਛੁਪਾ ਕੇ ਲਿਆਂਦੀ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਸ਼ੱਕੀ ਨਸ਼ਾ ਬਰਾਮਦ ਹੋਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ਐੱਨ. ਆਈ. ਏ. ਵਲੋਂ ਅਜੇ ਕੁਮਾਰ ਗੁਪਤਾ, ਜਸਵੀਰ ਸਿੰਘ, ਸੰਦੀਪ ਕੌਰ ਅਤੇ ਨਿਰਭੈਲ ਸਿੰਘ ਨੂੰ ਨਾਮਜ਼ਦ ਕਰਦਿਆਂ ਬੀਤੇ ਦਿਨੀਂ ਉਨ੍ਹਾਂ ਦੀ ਗਿ੍ਫ਼ਤਾਰੀ ਪਾਈ ਗਈ ਸੀ, ਉਪਰੰਤ ਐੱਨ. ਆਈ. ਏ. ਦੇ ਸਪੈਸ਼ਲ ਜੱਜ ਐੱਨ. ਐੱਸ. ਗਿੱਲ. ਦੀ ਅਦਾਲਤ ਵਲੋਂ ਚਾਰਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ | ਬੀਤੇ ਕੱਲ੍ਹ ਹੀ ਸੰਦੀਪ ਕੌਰ ਦੇ ਵਕੀਲ ਵਲੋਂ ਉਸ ਦੀ ਜਮਾਨਤ ਦੀ ਅਰਜ਼ੀ ਅਦਾਲਤ 'ਚ ਦਾਇਰ ਕੀਤੀ ਗਈ ਸੀ, ਜਿਸ ਨੂੰ ਅੱਜ ਬਹਿਸ ਮਗਰੋਂ ਅਦਾਲਤ ਨੇ ਖ਼ਾਰਜ ਕਰ ਦਿੱਤਾ | ਜ਼ਿਕਰਯੋਗ ਹੈ ਕਿ ਅਦਾਲਤ 'ਚ ਐੱਨ. ਆਈ. ਏ. ਨੇ ਕਿਹਾ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤਾਰਿਕ ਅਹਿਮਦ ਲੋਨ ਵਾਸੀ (ਹੰਦਵਾੜਾ) ਜੰਮੂ-ਕਸ਼ਮੀਰ ਦੀ ਤਰ੍ਹਾਂ ਹੀ ਉਕਤ ਚਾਰੋਂ ਮੁਲਜ਼ਮ ਵੀ ਬਰਾਬਰ ਦੇ ਕਥਿਤ ਦੋਸ਼ੀ ਹਨ | ਤਾਰਿਕ ਅਹਿਮਦ ਦੇ ਪਾਕਿਸਤਾਨ ਦੇ ਸਮਗਲਰਾਂ ਨਾਲ ਨੇੜਲੇ ਸਬੰਧ ਹਨ ਅਤੇ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਪਾਕਿਸਤਾਨ ਤੋਂ ਨਸ਼ੇ ਦਾ ਸਪਲਾਈ ਆ ਰਹੀ ਹੈ | ਉਕਤ ਨਸ਼ੇ ਤੋਂ ਜੋ ਪੈਸਾ ਕਮਾਇਆ ਜਾਂਦਾ ਹੈ, ਉਸ ਦੀ ਵਰਤੋਂ ਅੱਤਵਾਦੀ ਗਧੀਵਿਧੀਆਂ ਲਈ ਕੀਤੀ ਜਾਂਦੀ ਹੈ | ਉਕਤ ਲੋਕ ਭਾਰਤ ਰਾਹੀਂ ਸ੍ਰੀਲੰਕਾ ਵਰਗੇ ਦੇਸ਼ ਤੱਕ ਨਸ਼ੇ ਦੀ ਤਸਕਰੀ ਕਰਦੇ ਹਨ |
ਪਿਛਲੀ ਖ਼ਬਰ ਐਫ਼ੀਲੀਏਸ਼ਨ ਸਕੂਲਾਂ ਨੂੰ ਸਕਿਓਰਿਟੀ ਦੇ ਨਾਂਅ 'ਤੇ ਮੋਟੀਆਂ ਫ਼ੀਸਾਂ ਜਮ੍ਹਾਂ ਕਰਵਾਉਣ ਸਬੰਧੀ ਹੁਕਮਾਂ ਤਹਿਤ ਰਾਸਾ ਵਲੋਂ... ਅਗਲੀ ਖ਼ਬਰ ਅਦਾਲਤ ਵਲੋਂ ਸੰਦੀਪ ਕੌਰ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।