23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ਰਮ ’ਚ ਕਰਵਾਇਆ ਹਫ਼ਤਾਵਾਰੀ ਸਤਿਸੰਗ ਸੱਚਾ ਗੁਰੂ ਹੀ ਸਾਨੂੰ ਪਰਮਾਤਮਾ ਦਾ ਪ੍ਰਤੱਖ ਦਰਸ਼ਨ ਕਰਵਾ ਸਕਦਾ ਹੈ-ਸਾਧਵੀ ਸਰਬਜੀਤ ਭਾਰਤੀ

ਕਪੂਰਥਲਾ, 22 ਨਵੰਬਰ (ਵਿ. ਪ੍ਰ.)

ਅਜੀਤ ਡੈਸਕ 23-11-2026
ਕਪੂਰਥਲਾ, 22 ਨਵੰਬਰ (ਵਿ.ਪ੍ਰ.)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਕਪੂਰਥਲਾ ਵਿਚਲੇ ਆਸ਼ਰਮ ਵਿਚ ਹਫ਼ਤਾਵਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਸਾਧਵੀ ਸਰਬਜੀਤ ਭਾਰਤੀ ਨੇ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ ਤੇ ਗੁਰੂ ਦਾ ਸਥਾਨ ਇਨ੍ਹਾਂ ਮਹੱਤਵਪੂਰਨ ਇਸ ਲਈ ਹੈ ਕਿਉਂਕਿ ਗੁਰੂ ਨਿਰਗੁਣ ਬ੍ਰਹਮ ਹੈ ਤੇ ਇਸ ਨਿਰਗੁਣ ਬ੍ਰਹਮ ਦੇ ਅਭੌਤਿਕ ਤੱਤ ਦਾ ਵਿਅਕਤੀ ਦੇ ਰੂਪ ’ਚ ਪ੍ਰਗਟੀਕਰਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ ਤੇ ਸੱਚਾ ਗੁਰੂ ਹੀ ਸਾਨੂੰ ਪ੍ਰਮਾਤਮਾ ਦਾ ਪ੍ਰਤੱਖ ਦਰਸ਼ਨ ਕਰਵਾ ਸਕਦਾ ਹੈ। ਸਤਿਸੰਗ ਦੌਰਾਨ ਸਾਧਵੀ ਭਾਰਤੀ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਭਗਤੀ ਭਾਵ ਪੂਰਨ ਭਜਨਾ ਦਾ ਗਾਇਨ ਕੀਤਾ ਗਿਆ। ਸਤਿਸੰਗ ’ਚ ਕਪੂਰਥਲਾ ਸ਼ਹਿਰ ਦੇ ਆਲੇ ਦੁਆਲੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 7 ਨੂੰ ਕਰੇਗੀ ਚੰਡੀਗਡ਼੍ਹ ਦਾ ਘਿਰਾਓ-ਕਿਸਾਨ ਆਗੂ ਸਾਉਦੀ ਅਰਬ ’ਚ ਵਿਅਕਤੀ ਦੀ ਹਾਰਟ ਅਟੈਕ ਨ... ਅਗਲੀ ਖ਼ਬਰ ਸਵੀਪ ਪ੍ਰੋਗਰਾਮ ਤਹਿਤ ਈ.ਐਲ.ਸੀ. ਕਲੱਬਾਂ ਦੇ ਕਰਵਾਏ ਬਲਾਕ ਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਜੇਤੂ ਟੀਮਾਂ ਨੂੰ ਚੋਣ ਤਹਿਸੀਲਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।