ਕਿਪਸ ਸਕੂਲ ਖੈਡ਼ਾ ਦੋਨਾ ’ਚ ਦੀਵਾਲੀ ਸੰਬੰਧੀ ਸਮਾਗਮ
ਹੁਸੈਨਪੁਰ, 17 ਨਵੰਬਰ (ਤਰਲੋਚਨ ਸਿੰਘ ਸੋਢੀ)-ਖੈਡ਼ਾ ਇੰਟਰਨੈਸ਼ਨਲ (ਕਿਪਸ) ਪਬਲਿਕ ਸਕੂਲ ਖੈਡ਼ਾ ਦੋਨਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਅਮਰੀਕ ਸਿੰਘ ਖੈਡ਼ਾ, ਗੁਰਬਖ਼ਸ਼ ਸਿੰਘ ਖੈਡ਼ਾ, ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਮੰਜੂ ਬਾਲਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਕਲਾਸ ਰੂਮਾਂ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ।
ਹੁਸੈਨਪੁਰ, 17 ਨਵੰਬਰ (ਤਰਲੋਚਨ ਸਿੰਘ ਸੋਢੀ)-ਖੈਡ਼ਾ ਇੰਟਰਨੈਸ਼ਨਲ (ਕਿਪਸ) ਪਬਲਿਕ ਸਕੂਲ ਖੈਡ਼ਾ ਦੋਨਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਅਮਰੀਕ ਸਿੰਘ ਖੈਡ਼ਾ, ਗੁਰਬਖ਼ਸ਼ ਸਿੰਘ ਖੈਡ਼ਾ, ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਮੰਜੂ ਬਾਲਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਕਲਾਸ ਰੂਮਾਂ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ। ਬੱਚਿਆਂ ਨੇ ਕਲਾਸ ਰੂਮਾਂ ’ਚ ਸੁੰਦਰ-ਸੁੰਦਰ ਮੰਦਰ ਬਣਾਏ ਅਤੇ ਉਨ੍ਹਾਂ ਨੂੰ ਵੱਖ -ਵੱਖ ਸਜਾਵਟੀ ਵਸਤੂਆਂ ਨਾਲ ਸਜਾਇਆ। ਜਿਸ ’ਚ ਤੀਸਰੀ ਅਤੇ ਛੇਵੀਂ ਜਮਾਤ ਜੇਤੂ ਰਹੀ। ਇਸ ਮੌਕੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਦਾ ਵੱਖ-ਵੱਖ ਸਮੱਗਰੀ ਜਿਵੇਂ ਫੁੱਲਾਂ, ਪੱਥਰਾਂ, ਚਾਵਲਾਂ ਅਤੇ ਦਾਲਾਂ ਦੀ ਮਦਦ ਨਾਲ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਨੌਰਥ ਹਾਊਸ ਅਤੇ ਈਸਟ ਹਾਊਸ ਪਹਿਲੇ ਸਥਾਨ, ਵੈਸਟ ਹਾਊਸ ਦੂਸਰੇ ਸਥਾਨ ਤੇ ਸਾਊਥ ਹਾਊਸ ਤੀਸਰੇ ਸਥਾਨ ’ਤੇ ਰਿਹਾ। ਇਸ ਮੌਕੇ ਜਮਾਤਾਂ ਅਨੁਸਾਰ ਦੀਵੇ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿਚ ਯੂ.ਕੇ.ਜੀ ਅਤੇ ਤੀਸਰੀ ਜਮਾਤ ਪਹਿਲੇ ਸਥਾਨ ’ਤੇ ਰਹੀ। ਅੱਠਵੀਂ ਜਮਾਤ ਦੂਸਰੇ ਸਥਾਨ ’ਤੇ ਰਹੀ ਅਤੇ ਸੱਤਵੀਂ ਅਤੇ ਨੌਵੀਂ (ਏ) ਤੀਸਰੇ ਸਥਾਨ ’ਤੇ ਰਹੀ। ਇਹ ਸਮਾਗਮ ਸਾਊਥ ਹਾਊਸ ਦੀ ਦੇਖ ਰੇਖ ਹੇਠ ਕਰਵਾਇਆ ਗਿਆ।