ਬਾਲ ਦਿਵਸ ਮੌਕੇ ਪਵਿੱਤਰ ਵੇਈਂ ਦੇ ਦਰਸ਼ਨ ਕਰਵਾ ਕੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ
ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ)-14 ਨਵੰਬਰ ਦਾ ਦਿਨ ਸਾਰੇ ਭਾਰਤ ਵਿਚ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮਦਿਨ ਹੁੰਦਾ ਹੈ। ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਵੀ ਬਾਲ ਦਿਵਸ ਮਨਾਇਆ ਗਿਆ ਜਿਸ ਵਿਚ ਸਕੂਲ ਵਿਖੇ ਸਪੈਸ਼ਲ ਅਸੈਂਬਲੀ ਕਰਵਾਈ ਗਈ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ।
ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ)-14 ਨਵੰਬਰ ਦਾ ਦਿਨ ਸਾਰੇ ਭਾਰਤ ਵਿਚ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮਦਿਨ ਹੁੰਦਾ ਹੈ। ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਵੀ ਬਾਲ ਦਿਵਸ ਮਨਾਇਆ ਗਿਆ ਜਿਸ ਵਿਚ ਸਕੂਲ ਵਿਖੇ ਸਪੈਸ਼ਲ ਅਸੈਂਬਲੀ ਕਰਵਾਈ ਗਈ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਬੱਚਿਆਂ ਨੇ ਬਾਲ ਦਿਵਸ ਦੇ ਸੰਬੰਧ ਵਿਚ ਕੱੁਝ ਕਵਿਤਾਵਾਂ ਵੀ ਬੋਲੀਆਂ। ਇਸ ਮੌਕੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਜੱਜ ਨੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਬੱਚਿਆਂ ਨੂੰ ਦੱਸਿਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ ਇਸ ਕਰਕੇ ਉਨ੍ਹਾਂ ਦੇ ਜਨਮਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਣ ਲੱਗਾ। ਉਨ੍ਹਾਂ ਬੱਚਿਆਂ ਨੂੰ ਖ਼ੂਬ ਮਨ ਲਗਾ ਕੇ ਪਡ਼੍ਹਨ ਅਤੇ ਹਰ ਗਤੀਵਿਧੀ ਵਿਚ ਵੱਧ ਚਡ਼ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਗਗਨਦੀਪ ਕੌਰ ਜੱਜ ਦੀ ਰਹਿਨੁਮਾਈ ਹੇਠ ਬਾਲ ਦਿਵਸ ਮੌਕੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਨਿਰਮਲ ਕੁਟੀਆ ਤੇ ਪਵਿੱਤਰ ਵੇਈਂ ਦੇ ਦਰਸ਼ਨ ਕਰਵਾਏ ਗਏ। ਇਸ ਵਿਚ ਦੂਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਪਵਿੱਤਰ ਵੇਈਂ ਦੇ ਦਰਸ਼ਨ ਕਰਵਾਏ ਗਏ। ਉਨ੍ਹਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਨਿਰਮਲ ਕੁਟੀਆ ਵਿਖੇ ਇੱਕ ਫ਼ਿਲਮ ਦਿਖਾਈ ਗਈ, ਜਿਸ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪਵਿੱਤਰ ਵੇਈਂ ਦੀ ਸਡ਼ਾਈਂ ਵਿਚ ਕੀਤੀ ਘਾਲਣਾ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਿਚ ਪਾਏ ਗਏ ਉਨ੍ਹਾਂ ਦੇ ਯੋਗਦਾਨ ਨੂੰ ਦਿਖਾਇਆ ਗਿਆ ਹੈ। ਉਪਰੰਤ ਬੱਚਿਆਂ ਨੇ ਗੁਰੂ ਕਾ ਲੰਗਰ ਛਕਿਆ। ਪਵਿੱਤਰ ਵੇਈਂ ਦੇ ਦਰਸ਼ਨ ਕਰਨ ਉਪਰੰਤ ਬੱਚੇ ਗੁਰਦੁਆਰਾ ਸ੍ਰੀ ਸੰਤ ਘਾਟ ਵਿਖੇ ਨਤਮਸਤਕ ਹੋਏ। ਅਧਿਆਪਕ ਸਾਹਿਬਾਨਾਂ ਨੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਬੱਚਿਆਂ ਨੇ ਆਪਣੇ ਇਸ ਦਿਨ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂੰ ਸ਼ਰਮਾ, ਜਗਪ੍ਰੀਤ ਕੌਰ, ਨਵਨੀਤ ਕੌਰ ਅਧਿਆਪਕ ਮੋਨਿਕਾ, ਗੀਤਾ ਰਾਣੀ, ਸੁਪਿੰਦਰਜੀਤ ਕੌਰ, ਪ੍ਰਵੀਨ ਨਰੂਲਾ, ਅਲਕਾ ਰਾਣਾ, ਸਰਬਜੀਤ ਕੌਰ, ਮਮਤਾ, ਸ਼ਸ਼ੀ ਰਾਣੀ, ਲਵਨੀਤ ਕੌਰ, ਮਨਦੀਪ ਕੌਰ, ਵਰਸ਼ਾ ਕੋਹਲੀ, ਰਾਧਿਕਾ, ਗਗਨਜੀਤ ਕੌਰ, ਸੀਮਾ ਅਰੋਡ਼ਾ, ਬਲਜਿੰਦਰ ਕੌਰ, ਹਿਤਿਕਾ, ਐਕਟੀਵਿਟੀ ਇੰਚਾਰਜ ਮੈਡਮ ਨੇਹਾ ਅਰੋਡ਼ਾ, ਲਵਨੀਤ ਕੌਰ, ਸੋਨੀਆ ਅਰੋਡ਼ਾ, ਹੀਨਾ ਸੂਦ ਆਦਿ ਵੀ ਹਾਜ਼ਰ ਸਨ।