ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਹੀ ਪੰਜਾਬ ਵਿਚੋਂ ਨਸ਼ੇ ਖ਼ਤਮ ਕਰ ਸਕਦੀ ਹੈ-ਗੋਰਾ ਗਿੱਲ
ਭੁਲੱਥ ਵੇਈਂ ਘਾਟ ’ਤੇ ਛੱਠ ਪੂਜਾ ਅੱਜ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ
ਸੁਭਾਨਪੁਰ, 14 ਨਵੰਬਰ (ਸਤਨਾਮ ਸਿੰਘ)-ਅੱਜ ਹਲਕਾ ਭੁਲੱਥ ਦੇ ਸਰਕਲ ਸੁਭਾਨਪੁਰ ਦੇ ਪਿੰਡ ਧਾਲੀਵਾਲ ਬੇਟ ਅਤੇ ਰੰਧਾਵਾ ਵਿਖੇ ਸਰਕਲ ਪ੍ਰਧਾਨ ਸੰਤੋਖ ਸਿੰਘ ਅਤੇ ਭੁਲੱਥ ਦੇ ਕਨਵੀਨਰ ਰਮੇਸ਼ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿਚ ਪਰਮਜੀਤ ਸਿੰਘ ਪੰਮਾ ਧਾਲੀਵਾਲ ਤੇ ਗੁਰਨਾਮ ਸਿੰਘ ਰੰਧਾਵਾ ਵੱਲੋਂ ਆਪਣੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਸ਼ਾਮਲ ਹੋਣ ਤੇ ਹਲਕਾ ਇੰਚਾਰਜ ਗੋਰਾ ਗਿੱਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਜਿੱਥੇ ਉਨ੍ਹਾਂ ਨੇ ਵਧਾਈ ਦਿੱਤੀ। ਉੱਥੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।
ਸੁਭਾਨਪੁਰ, 14 ਨਵੰਬਰ (ਸਤਨਾਮ ਸਿੰਘ)-ਅੱਜ ਹਲਕਾ ਭੁਲੱਥ ਦੇ ਸਰਕਲ ਸੁਭਾਨਪੁਰ ਦੇ ਪਿੰਡ ਧਾਲੀਵਾਲ ਬੇਟ ਅਤੇ ਰੰਧਾਵਾ ਵਿਖੇ ਸਰਕਲ ਪ੍ਰਧਾਨ ਸੰਤੋਖ ਸਿੰਘ ਅਤੇ ਭੁਲੱਥ ਦੇ ਕਨਵੀਨਰ ਰਮੇਸ਼ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿਚ ਪਰਮਜੀਤ ਸਿੰਘ ਪੰਮਾ ਧਾਲੀਵਾਲ ਤੇ ਗੁਰਨਾਮ ਸਿੰਘ ਰੰਧਾਵਾ ਵੱਲੋਂ ਆਪਣੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਸ਼ਾਮਲ ਹੋਣ ਤੇ ਹਲਕਾ ਇੰਚਾਰਜ ਗੋਰਾ ਗਿੱਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਜਿੱਥੇ ਉਨ੍ਹਾਂ ਨੇ ਵਧਾਈ ਦਿੱਤੀ। ਉੱਥੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 6 ਵਾਂ ਨਸ਼ਿਆਂ ਦਾ ਜੋ ਦਰਿਆ ਵੱਗ ਰਿਹਾ ਹੈ। ਉਸ ਨੂੰ ਅਗਰ ਕੋਈ ਸਰਕਾਰ ਰੋਕ ਸਕਦੀ ਹੈ ਤਾਂ ਡਬਲ ਇੰਜਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰੋਕ ਸਕਦੀ ਹੈ। ਇਸ ਮੌਕੇ ਪਰਮਜੀਤ ਸਿੰਘ ਪੰਮਾ ਧਾਲੀਵਾਲ ਤੇ ਗੁਰਨਾਮ ਸਿੰਘ ਰੰਧਾਵਾ ਨੂੰ ਐਸ.ਸੀ. ਵਿੰਗ ਸਰਕਲ ਸੁਭਾਨਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਏਸੇ ਤਰ੍ਹਾਂ ਗੁਰਨਾਮ ਸਿੰਘ ਰੰਧਾਵਾ ਨੂੰ ਐਸ. ਸੀ. ਵਿੰਗ ਸਰਕਲ ਸੁਭਾਨਪੁਰ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ- ਨਿਯੁਕਤ ਦੋਨਾਂ ਪ੍ਰਧਾਨਾਂ ਨੇ ਹਲਕਾ ਇੰਚਾਰਜ ਭੁਲੱਥ ਅਮਨਦੀਪ ਗੋਰਾ ਗਿੱਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸਾਬੀ ਪ੍ਰਧਾਨ ਸਰਕਲ ਢਿਲਵਾਂ, ਗੁਰਚਰਨ ਸਿੰਘ ਬਿੱਲਾ,ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਮੱਖਣ ਸਿੰਘ, ਸੰਦੀਪ ਸਿੰਘ, ਹਰਵਿੰਦਰ ਸਿੰਘ, ਕੁਲਬੀਰ ਸਿੰਘ, ਜਸਵੀਰ ਕੌਰ, ਰੁਪਿੰਦਰ ਕੌਰ, ਕਾਜਲ, ਨਵਜੋਤ ਕੌਰ, ਬਲਵਿੰਦਰ ਕੋਰ, ਵਨੀਤਾ, ਦਲਵੀਰ ਕੌਰ, ਸੁਖਵਿੰਦਰ ਕੋਰ, ਸਰਬਜੀਤ ਸਿੰਘ , ਕਾਕਾ, ਸੱਤਿਆ, ਬਿਰੋ, ਗੁਰਮੀਤੋ, ਕਾਕਾ , ਸੁਨੀਤਾ ਮੰਗਲ ਸਿੰਘ, ਗੁਰਮੁੱਖ ਸਿੰਘ, ਰੰਧਾਵਾ ਪਿੰਡ ਤੋ ਗੁਰਨਾਮ ਸਿੰਘ ਮਹਾਂਗ, ਸਾਬਕਾ ਸਰਪੰਚ ਕੁਲਦੀਪ ਸਿੰਘ, ਪਿਆਰਾ ਸਿੰਘ,ਕਸ਼ਮੀਰ ਸਿੰਘ, ਗੁਰਨਾਮ ਸਿੰਘ, ਸੁਖਦੇਵ ਸਿੰਘ, ਬਲਬੀਰ ਸਿੰਘ, ਰੋਹਿਤ, ਗੌਰਵ, ਵੰਸ਼, ਗੌਰਵ , ਸੰਦੀਪ, ਰਾਜਵਿੰਦਰ ਕੌਰ, ਗੁਰਮੀਤੋ, ਰੀਟਾ, ਰਮਨਜੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ, ਦਰਸ਼ੋ, ਬੰਸੋ, ਮਨਜੀਤ ਕੌਰ, ਕਮਲਜੀਤ ਕੌਰ ਮੈਂਬਰ, ਸੁਖਮਨ ਘੱਗ ,ਅਰਸ਼ , ਸਤਵੀਰ ਸਿੰਘ ਆਦਿ ਹਾਜ਼ਰ ਸਨ।