08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਵਿਚ ਆਰਟ ਐਂਡ ਕਰਾਫ਼ਟ ਦੀ ਦੋ ਦਿਨ ਦੀ ਵਰਕਸ਼ਾਪ

ਢਿਲਵਾਂ, 7 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਦੀ ਆਰਟ ਐਸੋਸੀਏਸ਼ਨ ਵੱਲੋਂ ਆਰਟ ਐਂਡ ਕਰਾਫ਼ਟ ਦੀ ਦੋ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿਚ ਫੇਵਿਕ੍ਰਿਲ ਕੰਪਨੀ ਤੋਂ ਮੈਡਮ ਰਿਤੂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਟਰੇਨਰ ਵਜੋਂ ਆਏ ਅਤੇ ਵਿਦਿਆਰਥੀਆਂ ਨੂੰ ਰੰਗਾਂ, ਸਮਗਰੀ ਆਦਿ ਦੀ ਸਹੀ ਵਰਤੋਂ ਕਰਨ ਬਾਰੇ ਸਿਧਾਂਤਕ ਗਿਆਨ ਦਿੱਤਾ ਗਿਆ।

ਅਜੀਤ ਡੈਸਕ 08-11-2026
ਢਿਲਵਾਂ, 7 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਦੀ ਆਰਟ ਐਸੋਸੀਏਸ਼ਨ ਵੱਲੋਂ ਆਰਟ ਐਂਡ ਕਰਾਫ਼ਟ ਦੀ ਦੋ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿਚ ਫੇਵਿਕ੍ਰਿਲ ਕੰਪਨੀ ਤੋਂ ਮੈਡਮ ਰਿਤੂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਟਰੇਨਰ ਵਜੋਂ ਆਏ ਅਤੇ ਵਿਦਿਆਰਥੀਆਂ ਨੂੰ ਰੰਗਾਂ, ਸਮਗਰੀ ਆਦਿ ਦੀ ਸਹੀ ਵਰਤੋਂ ਕਰਨ ਬਾਰੇ ਸਿਧਾਂਤਕ ਗਿਆਨ ਦਿੱਤਾ ਗਿਆ। ਵਰਕਸ਼ਾਪ ਦੇ ਪਹਿਲੇ ਦਿਨ ਪੋਟ ਪੇਂਟਿੰਗ, ਕਲੇਅ ਵਰਕ, ਕੈਨਵਸ ਪੇਂਟਿੰਗ, ਦੀਵੇ ਅਤੇ ਕੁੱਲਡ਼ ਦੀ ਸਜਾਵਟ ਸਿਖਾਈ ਗਈ। ਦੂਸਰੇ ਦਿਨ ਵਿਦਿਆਰਥੀਆਂ ਨੇ ਕਲੇਅ ਕਲਰ, ਉਣਨਾ, ਕਢਾਈ, ਕੈਂਡਲ ਦੀ ਸਜਾਵਟ ਦੀ ਟਰੇਨਿੰਗ ਦਿੱਤੀ ਗਈ। ਵਿਦਿਆਰਥੀਆਂ ਨੇ ਵੱਖ-ਵੱਖ ਕਲਾਕ੍ਰਿਤੀਆਂ ਤਿਆਰ ਕੀਤੀਆਂ। ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵਰਕਸ਼ਾਪ ਵਿਚ ਹਿੱਸਾ ਲਿਆ।ਇਹ ਵਰਕਸ਼ਾਪ ਸਿੱਖਣ ਦੇ ਲਿਹਾਜ਼ ਨਾਲ ਬਹੁਤ ਲਾਹੇਵੰਦ ਸਾਬਤ ਹੋਈ। ਇਸ ਨੇ ਵਿਦਿਆਰਥੀਆਂ ਨੂੰ ਕਲਾ ਦੇ ਵੱਖ-ਵੱਖ ਰੂਪਾਂ ਦਾ ਵਿਹਾਰਕ ਤਜਰਬਾ ਪ੍ਰਦਾਨ ਕੀਤਾ, ਅਤੇ ਨਾਲ ਹੀ ਉਨ੍ਹਾਂ ਦੀ ਰਚਨਾਤਮਿਕਤਾ, ਵਿਹਾਰਕ ਹੁਨਰ ਅਤੇ ਕਲਾਤਮਕ ਪ੍ਰਗਟਾਵੇ ਨੂੰ ਨਿਖਾਰਨ ਵਿਚ ਮਦਦ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮੁਕੇਸ਼ ਕੁਮਾਰ, ਐਕਟੀਵਿਟੀ ਇੰਚਾਰਜ ਸੁਖਮਿੰਦਰ ਬੀਰ ਕੌਰ ਅਤੇ ਕਾਲਜ ਦੇ ਸਟਾਫ਼ ਨੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ । ਇਸ ਮੌਕੇ ਡਿਪਸ ਸੰਸਥਾਵਾਂ ਦੇ ਐਮ.ਡੀ. ਤਰਵਿੰਦਰ ਸਿੰਘ, ਸੀਏਓ ਰਮਣੀਕ ਸਿੰਘ, ਸੀਏਓ ਜਸ਼ਨ, ਸੀਈਓ ਮੋਨਿਕਾ ਮੰਡੋਤਰਾ ਅਤੇ ਜਨਰਲ ਮੈਨੇਜਰ ਰਾਜੀਵ, ਸਹਾਇਕ ਡਾਇਰੈਕਟਰ ਜਗੀਰ ਸਿੰਘ ਨੇ ਕਾਲਜ ਦੁਆਰਾ ਆਯੋਜਿਤ ਵਰਕਸ਼ਾਪ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਸੰਬੰਧੀ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠਡ਼ਾ ਵਿਚ ਸਮਾਗਮ ਚੇਅਰਮੈਨ ਬਾਸੀ ਵਲੋਂ ਕੇਜਰੀਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।