28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਏ.ਟੀ.ਐਮ. ਕਾਰਡ ਬਦਲ ਕੇ ਪੈਸੇ ਕਢਵਾਉਣ ਦੇ ਮਾਮਲੇ ਵਿਚ ਦੋ ਵਿਰੁੱਧ ਕੇਸ ਦਰਜ, ਇਕ ਕਾਬੂ

ਕਪੂਰਥਲਾ, 27 ਅਕਤੂਬਰ (ਸਡਾਨਾ)-ਏ. ਟੀ.

ਅਜੀਤ ਡੈਸਕ 28-10-2026
ਕਪੂਰਥਲਾ, 27 ਅਕਤੂਬਰ (ਸਡਾਨਾ)-ਏ.ਟੀ.ਐਮ. ਕਾਰਡ ਚੋਰੀ ਕਰਕੇ ਧੋਖਾਧਡ਼ੀ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਆਪਣੀ ਸ਼ਿਕਾਇਤ ਵਿਚ ਜਲੇਸ਼ਵਰ ਪੰਡਿਤ ਵਾਸੀ ਸ਼ੇਖੂਪੁਰ ਨੇ ਦੱਸਿਆ ਕਿ ਬੀਤੇ ਦਿਨ ਉਹ ਕੈਨਰਾ ਬੈਂਕ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਲਈ ਗਿਆ ਤਾਂ ਉਸਦੇ ਪਿੱਛੇ ਹੀ ਖਡ਼ੇ ਦੋ ਨੌਜਵਾਨ ਬੂਥ ਦੇ ਅੰਦਰ ਆ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਕਾਰਡ ਰਾਹੀਂ 9 ਹਜ਼ਾਰ ਰੁਪਏ ਕਢਵਾਏ ਤੇ ਜਦੋਂ ਉਹ ਬਾਹਰ ਜਾਣ ਲੱਗਾ ਤਾਂ ਕਥਿਤ ਦੋਸ਼ੀ ਅਜੇ ਕੁਮਾਰ ਨੇ ਚਲਾਕੀ ਨਾਲ ਉਸਦਾ ਕਾਰਡ ਬਦਲ ਲਿਆ ਤੇ ਉਸਦੇ ਏ.ਟੀ.ਐਮ. ਕਾਰਡ ਵਿਚੋਂ ਪੈਸੇ ਕਢਵਾ ਲਏ। ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾ ਤਹਿਤ ਕਥਿਤ ਦੋਸ਼ੀ ਅਜੇ ਕੁਮਾਰ ਵਾਸੀ ਜਲੰਧਰ ਤੇ ਉਸਦੇ ਸਾਥੀ ਵਿਨੇ ਵਿਰੁੱਧ ਕੇਸ ਦਰਜ ਕਰਕੇ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਸਕਰਨ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਰਿਚਮੰਡ ਨੇਚਰ ਪਾਰਕ ਵਿਚ ਹੈਲੋਵੀਨ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।