17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੇਗੋਵਾਲ ਨਗਰ ਪੰਚਾਇਤ ਦਫ਼ਤਰ ’ਚ ਮੀਟਿੰਗ

ਬੇਗੋਵਾਲ, 16 ਅਕਤੂਬਰ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਜੋ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਨਗਰ ਪੰਚਾਇਤ ਬੇਗੋਵਾਲ ਦੀ ਦੇ ਦਫਤਰ ’ਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਏ. ਡੀ.

ਅਜੀਤ ਡੈਸਕ 17-10-2026
ਬੇਗੋਵਾਲ, 16 ਅਕਤੂਬਰ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਜੋ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਨਗਰ ਪੰਚਾਇਤ ਬੇਗੋਵਾਲ ਦੀ ਦੇ ਦਫਤਰ ’ਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਏ.ਡੀ.ਸੀ. ਰਵਿੰਦਰ ਸਿੰਘ ਅਰੋੜਾ ਤੇ ਡੀ.ਐਸ.ਪੀ. ਭੁਲੱਥ ਸੁਖਪਾਲ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਨੇ ਸਾਂਝੇ ਤੌਰ ’ਤੇ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਏ.ਡੀ.ਸੀ. ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਸਰਕਾਰ ਇਸ ਕੋਹੜ ਰੂਪੀ ਨਸ਼ੇ ਦੇ ਖਾਤਮੇ ਲਈ ਪੂਰਨ ਤੌਰ ’ਤੇ ਯਤਨਸ਼ੀਲ ਹੈ ਇਸ ਨੂੰ ਖਤਮ ਕਰਨ ਲਈ ਉਹ ਜਨਤਾ ਦਾ ਸਿੱਧਾ ਸਹਿਯੋਗ ਮੰਗ ਰਹੀ ਹੈ | ਡੀਐਸਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜੋ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਹ ਇਸ ਖਾਤਮੇ ਲਈ ਨਾ ਕਾਫੀ ਹਨ ਕਿਉਂਕਿ ਇਸ ਨੂੰ ਖਤਮ ਕਰਨ ਲਈ ਤੁਹਾਡੇ ਸਹਿਯੋਗ ਦੀ ਵੱਡੀ ਲੋੜ ਹੈ| ਇਸ ਸਮੇਂ ਪੁੱਜੀਆਂ ਵੱਖ ਵੱਖ ਸ਼ਖਸ਼ੀਅਤਾਂ ਨੇ ਵੀ ਆਪੋ ਆਪਣੇ ਵਿਚਾਰ ਦਿੱਤੇ ਤੇ ਨਾਲ ਹੀ ਵਿਸ਼ਵਾਸ ਦਵਾਇਆ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਜ਼ਰੂਰ ਦੇਣਗੇ | ਇਸ ਮੌਕੇ ਬੇਗੋਵਾਲ ਥਾਣਾ ਮੁਖੀ ਬਿਕਰਮਜੀਤ ਸਿੰਘ, ਸੂਰਜ ਗਿੱਲ ਕੋਆਰਡੀਨੇਟਰ ਨਸ਼ਾ ਮੁਹਿੰਮ, ਕੁਲਬੀਰ ਸਿੰਘ, ਕੁਲਦੀਪ ਸਿੰਘ ਅਕਬਰਪੁਰ, ਅਮਰਜੀਤ ਬਾਵਾ, ਹੈਡ ਮਾਸਟਰ ਸਵਰਨ ਸਿੰਘ ਮਹੰਤ, ਜਗਜੀਤ ਸਿੰਘ ਦਾਰਾ, ਅਮਨਦੀਪ ਸਿੰਘ ਬੱਬ ਸੈਕਟਰੀ, ਅਮਰਜੀਤ ਬਾਵਾ, ਦਰਸ਼ਨ ਸਿੰਘ ਮਹਿੰਦਰ ਸਿੰਘ ਬਲਵੀਰ ਰਾਮ ਗੁਰਦੇਵ ਸਿੰਘ ਮਨਜਿੰਦਰ ਸਿੰਘ ਸਾਹਿਲ ਗੁਰਮੀਤ ਸਿੰਘ ਸੁਖਦੇਵ ਸਿੰਘ ਹਰਵਿੰਦਰ ਕੁਮਾਰ ਜੀਤ ਰਾਮ ਹਾਜ਼ਰ ਸਨ |
ਪਿਛਲੀ ਖ਼ਬਰ ਜਸਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਯੂਰੋਲੋਜਿਸਟ ਡਾ. ਚਰਨਜੀਤ ਸਿੰਘ ਖੁਰਾਣਾ ਹਰ ਐਤਵਾਰ ਜੇ.ਜੇ.ਐਸ. ਟਰੋਮਾ ਥਿੰਦ ਹਸਪਤਾਲ ’ਚ ਸੇਵਾਵਾਂ ਦੇਣਗੇ-ਡਾ. ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।