ਪ੍ਰਕਾਸ਼ ਪੁਰਬ ਸੰਬੰਧੀ ਭਗਤ ਫਿਊਲਜ਼ ਪੈਟਰੋਲ ਪੰਪ ਵਲੋਂ ਗਾਹਕਾਂ ਲਈ ਖ਼ਾਸ ਤੋਹਫ਼ਾ
ਸੁਲਤਾਨਪੁਰ ਲੋਧੀ, 13 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ਸਥਿਤ ਭਗਤ ਫਿਊਲਜ਼ ਪੈਟਰੋਲ ਪੰਪ ਵੱਲੋਂ ਆਪਣੇ ਗਾਹਕਾਂ ਲਈ ਇੱਕ ਨਵੀਂ ਪਹਿਲ ਕਰਦਿਆਂ ਉਨ੍ਹਾਂ ਨੂੰ ਸਿਰਫ਼ ਪੈਟਰੋਲ ਅਤੇ ਡੀਜ਼ਲ ਹੀ ਨਹੀਂ ਸਗੋਂ ਕਾਫ਼ੀ ਦੀ ਚੁਸਕੀ ਨਾਲ ਰੈਸਟੋਰੈਂਟ ਵਰਗੇ ਮਾਹੌਲ ਦਾ ਆਨੰਦ ਵੀ ਦਿੱਤਾ ਜਾ ਰਿਹਾ ਹੈ ਕਿਉਂਕਿ ਪੈਟਰੋਲ ਪੰਪ ਉੱਪਰ ਆਧੁਨਿਕ ਕੈਫ਼ੇ ਖੋਲ੍ਹਿਆ ਗਿਆ ਹੈ, ਇਹ ਜਾਣਕਾਰੀ ਦਿੰਦਿਆਂ ਭਗਤ ਫਿਊਲਜ਼ ਦੇ ਐਮ ਡੀ ਦਵਿੰਦਰਜੀਤ ਸਿੰਘ ਭਗਤ ਨੇ ਦੱਸਿਆ ਕਿ 300 ਰੁਪਏ ਦਾ ਤੇਲ ਪਵਾਉਣ ਵਾਲੇ ਗ੍ਰਾਹਕ ਨੂੰ ਕੌਫ਼ੀ ਦਾ ਕੱਪ ਦਿੱਤਾ ਜਾਵੇਗਾ ਅਤੇ ਟੈਂਕੀ ਫ਼ੁਲ ਕਰਵਾਉਣ ਵਾਲੇ ਗ੍ਰਾਹਕ ਨੂੰ ਇੱਕ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗ੍ਰਾਹਕ ਚੰਗੀ ਸੇਵਾ ਦੇ ਨਾਲ ਨਾਲ ਇੱਕ ਆਧੁਨਿਕ ਅਨੰਦਮਈ ਮਾਹੌਲ ਦੀ ਆਸ ਵੀ ਕਰਦਾ ਹੈ ਜਿਸ ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਗ੍ਰਾਹਕਾਂ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ ਜਾਣਗੇ।
ਸੁਲਤਾਨਪੁਰ ਲੋਧੀ, 13 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ਸਥਿਤ ਭਗਤ ਫਿਊਲਜ਼ ਪੈਟਰੋਲ ਪੰਪ ਵੱਲੋਂ ਆਪਣੇ ਗਾਹਕਾਂ ਲਈ ਇੱਕ ਨਵੀਂ ਪਹਿਲ ਕਰਦਿਆਂ ਉਨ੍ਹਾਂ ਨੂੰ ਸਿਰਫ਼ ਪੈਟਰੋਲ ਅਤੇ ਡੀਜ਼ਲ ਹੀ ਨਹੀਂ ਸਗੋਂ ਕਾਫ਼ੀ ਦੀ ਚੁਸਕੀ ਨਾਲ ਰੈਸਟੋਰੈਂਟ ਵਰਗੇ ਮਾਹੌਲ ਦਾ ਆਨੰਦ ਵੀ ਦਿੱਤਾ ਜਾ ਰਿਹਾ ਹੈ ਕਿਉਂਕਿ ਪੈਟਰੋਲ ਪੰਪ ਉੱਪਰ ਆਧੁਨਿਕ ਕੈਫ਼ੇ ਖੋਲ੍ਹਿਆ ਗਿਆ ਹੈ, ਇਹ ਜਾਣਕਾਰੀ ਦਿੰਦਿਆਂ ਭਗਤ ਫਿਊਲਜ਼ ਦੇ ਐਮ ਡੀ ਦਵਿੰਦਰਜੀਤ ਸਿੰਘ ਭਗਤ ਨੇ ਦੱਸਿਆ ਕਿ 300 ਰੁਪਏ ਦਾ ਤੇਲ ਪਵਾਉਣ ਵਾਲੇ ਗ੍ਰਾਹਕ ਨੂੰ ਕੌਫ਼ੀ ਦਾ ਕੱਪ ਦਿੱਤਾ ਜਾਵੇਗਾ ਅਤੇ ਟੈਂਕੀ ਫ਼ੁਲ ਕਰਵਾਉਣ ਵਾਲੇ ਗ੍ਰਾਹਕ ਨੂੰ ਇੱਕ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗ੍ਰਾਹਕ ਚੰਗੀ ਸੇਵਾ ਦੇ ਨਾਲ ਨਾਲ ਇੱਕ ਆਧੁਨਿਕ ਅਨੰਦਮਈ ਮਾਹੌਲ ਦੀ ਆਸ ਵੀ ਕਰਦਾ ਹੈ ਜਿਸ ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਗ੍ਰਾਹਕਾਂ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਗ੍ਰਾਹਕਾਂ ਲਈ ਵਿਸ਼ੇਸ਼ ਇਨਾਮ ਵੀ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਗ੍ਰਾਹਕਾਂ ਨੂੰ ਚੰਗੀ ਸੇਵਾ ਦੇਣਾ ਅਤੇ ਉੱਚ ਕੁਆਲਿਟੀ ਦਾ ਤੇਲ ਅਤੇ ਹੋਰ ਸਹੂਲਤਾਂ ਦੇਣਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰੁਪਿੰਦਰਜੀਤ ਸਿੰਘ ਭਗਤ ਤੇ ਗੁਰਪ੍ਰੀਤ ਸਿੰਘ ਭਗਤ ਵੀ ਮੌਜੂਦ ਸਨ।