17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰਾਸ਼ਟਰੀ ਅਲਪਸੰਖਿਅਕ ਰਾਖਵਾਂਕਰਨ ਮੋਰਚੇ ਦੀ ਮੀਟਿੰਗ

ਫਗਵਾੜਾ, 16 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਰਾਸ਼ਟਰੀ ਅਲਪਸੰਖਿਅਕ ਰਾਖਵਾਂਕਰਨ ਮੋਰਚੇ ਦੀ ਇੱਕ ਮੀਟਿੰਗ ਸਥਾਨਕ ਨਿੱਜੀ ਰਿਜ਼ੋਰਟ ਵਿਖੇ ਪੰਜਾਬ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਨਵੀਂ ਦਿੱਲੀ ਤੋਂ ਪਹੁੰਚੇ ਪ੍ਰਸਿੱਧ ਮੁਸਲਿਮ ਵਿਦਵਾਨ, ਰਾਸ਼ਟਰੀ ਅਲਪਸੰਖਿਅਕ ਰਾਖਵਾਂਕਰਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਅਤੇ ਮਦਰਸਾ ਆਧੁਨਿਕੀਕਰਨ ਸਿੱਖਿਆ ਵਿਭਾਗ ਦੇ ਚੇਅਰਮੈਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪੰਜਾਬ ਇੰਚਾਰਜ ਮੇਹਰਦੀਨ ਸੈਫੀ ਸਮੇਤ ਮੋਰਚੇ ਦੇ ਹੋਰ ਪ੍ਰਮੁੱਖ ਅਹੁਦੇਦਾਰ ਵੀ ਮੌਜੂਦ ਸਨ | ਮੀਟਿੰਗ ਦੌਰਾਨ ਮੁਸਲਿਮ ਸਮਾਜ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਮੁਸਲਿਮ ਸਮਾਜ ਦੀਆਂ ਵਿੱਦਿਅਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ | ਮੋਰਚੇ ਨੇ ਸਪਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਸੇ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ, ਜੋ ਸਮਾਜ ਦੀਆਂ ਪ੍ਰਮੁੱਖ ਮੰਗਾਂ ਪੂਰੀਆਂ ਕਰਨ ਲਈ ਸਪਸ਼ਟ ਭਰੋਸਾ ਦੇਵੇਗੀ | ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਕਿਹਾ ਕਿ ਮੁਸਲਿਮ ਸਮਾਜ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮਦਰਸਾ ਕੌਂਸਲ ਦਾ ਗਠਨ ਮੋਰਚੇ ਦੀਆਂ ਪ੍ਰਮੁੱਖ ਮੰਗਾਂ ਵਿਚੋਂ ਇੱਕ ਹੈ | ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਕਿਹਾ ਕਿ ਰਾਸ਼ਟਰੀ ਅਲਪਸੰਖਿਅਕ ਰਾਖਵਾਂਕਰਨ ਮੋਰਚਾ ਮੁਸਲਿਮ ਸਮਾਜ ਦੇ ਹੱਕਾਂ, ਸਿੱਖਿ ਆ ਅਤੇ ਸਨਮਾਨ ਲਈ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ | ਮੀਟਿੰਗ ਵਿਚ ਸਹਿਮਤੀ ਪ੍ਰਗਟਾਈ ਗਈ ਕਿ ਮੋਰਚਾ ਆਪਣੀਆਂ ਮੰਗਾਂ ਨੂੰ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਸਰਕਾਰ ਸਾਹਮਣੇ ਰੱਖੇਗਾ |

ਅਜੀਤ ਡੈਸਕ 17-10-2026

ਪਿਛਲੀ ਖ਼ਬਰ ਪਰਵਿੰਦਰ ਝੋਟੇ ਦੀ ਹੱਤਿਆ ਦੇ ਰੋਸ ’ਚ ਬੇਗੋਵਾਲ ਵਿਖੇ ਪ੍ਰਦਰਸ਼ਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਨਡਾਲਾ ਤੋਂ ਕਰਤਾਰਪੁਰ ਤੱਕ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।