15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜੀ.ਟੀ. ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖ਼ਮੀ

ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ-ਜਲੰਧਰ ਜੀ. ਟੀ.

ਅਜੀਤ ਡੈਸਕ 15-10-2026
ਫਗਵਾੜਾ, 14 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ-ਜਲੰਧਰ ਜੀ.ਟੀ. ਰੋਡ ‘ਤੇ ਹਵੇਲੀ ਨੇੜੇ ਵਾਪਰੇ ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ | ਮਿ੍ਤਕ ਦੀ ਪਛਾਣ ਕਮਲ ਉਰਫ਼ ਪਿ੍ੰਸ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਦੀ ਪਛਾਣ ਐੱਸਕੇ ਸ਼ਾਹੀਰ ਵਾਸੀ ਲੁਧਿਆਣਾ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮਨਜੀਤ ਰਾਮ ਪੁੱਤਰ ਮੁੰਸ਼ੀ ਰਾਮ ਵਾਸੀ ਸੰਜੇ ਗਾਂਧੀ ਕਾਲੋਨੀ ਤਾਜਪੁਰ ਰੋਡ ਲੁਧਿਆਣਾ ਨੇ ਦੱਸਿਆ ਕਿ ਉਹ ਆਰਐੱਮਪੀ ਡਾਕਟਰ ਹੈ ਤੇ ਉਸ ਦਾ ਪੁੱਤਰ ਇੱਕ ਫਰੋਜ਼ਨ ਫੂਡ ਕੰਪਨੀ ‘ਚ ਕੰਮ ਕਰਦਾ ਹੈ | ਉਸਨੇ ਦੱਸਿਆ ਕਿ ਕੰਪਨੀ ਵੱਲੋਂ ਸੂਚਨਾ ਮਿਲੀ ਸੀ ਕਿ ਉਸ ਦੇ ਪੁੱਤਰ ਦੀ ਗੱਡੀ ਦਾ ਹਵੇਲੀ ਨੇੜੇ ਹਾਦਸਾ ਹੋ ਗਿਆ ਹੈ ਤੇ ਜ਼ਖ਼ਮੀਆਂ ਨੂੰ ਜੌਹਲ ਹਸਪਤਾਲ ਪਹੁੰਚਾਇਆ ਗਿਆ ਹੈ | ਮਨਜੀਤ ਰਾਮ ਅਨੁਸਾਰ, ਜਦੋਂ ਉਹ ਜਲੰਧਰ ਦੇ ਜੌਹਲ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਾ ਕਿ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਸਮੇਤ ਫਰੋਜ਼ਨ ਫੂਡ ਲੈ ਕੇ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ | ਹਵੇਲੀ ਨੇੜੇ ਇੱਕ ਟਰੱਕ ਅਚਾਨਕ ਦੂਜੀ ਲਾਈਨ ‘ਚ ਆ ਗਿਆ ਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਿਆ, ਜਿਸ ਕਾਰਨ ਗੱਡੀ ਸੜਕ ‘ਤੇ ਖ਼ਰਾਬ ਹੋ ਗਈ | ਇਸ ਤੋਂ ਬਾਅਦ ਕੰਪਨੀ ਨੇ ਦੂਜੀ ਗੱਡੀ ਭੇਜੀ, ਜਿਸ ਨੂੰ ਕਮਲ ਉਰਫ਼ ਪਿ੍ੰਸ ਚਲਾ ਰਿਹਾ ਸੀ ਅਤੇ ਐੱਸਕੇ ਸ਼ਾਹੀਰ ਵੀ ਉਸ ਦੇ ਨਾਲ ਸੀ | ਜਦੋਂ ਉਹ ਪਹਿਲੀ ਗੱਡੀ ‘ਚੋਂ ਸਾਮਾਨ ਦੂਜੀ ਗੱਡੀ ਵਿੱਚ ਰੱਖ ਕੇ ਉਸ ਦਾ ਦਰਵਾਜ਼ਾ ਬੰਦ ਕਰ ਰਹੇ ਸਨ ਤਾਂ ਫਗਵਾੜਾ ਵਾਲੇ ਪਾਸਿਓਾ ਆਏ ਇੱਕ ਹੋਰ ਟਰੱਕ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ | ਥਾਣੇਦਾਰ ਰੋਹਿਤ ਦੀਪ ਅਨੁਸਾਰ, ਡਾਕਟਰਾਂ ਨੇ ਕਮਲ ਉਰਫ਼ ਪਿ੍ੰਸ ਨੂੰ ਮਿ੍ਤਕ ਐਲਾਨ ਦਿੱਤਾ, ਜਦਕਿ ਐੱਸਕੇ ਸ਼ਾਹੀਰ ਦਾ ਇਲਾਜ ਕੀਤਾ ਗਿਆ | ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਅਮਰੀਕ ਸਿੰਘ ਬੋਪਾਰਾਏ ਵਲੋਂ ਬੰਦ ਦਾ ਸਮਰਥਨ ਅਗਲੀ ਖ਼ਬਰ ਲਾਟੀਆਂਵਾਲ ਤੇ ਤੋਤੀ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਬਹੁਪੱਖੀ ਮੁਹਿੰਮ ਦੀ ਅਗਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।