08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ ਮੇਰਾ ਘਰ ਮੇਰੇ ਨਾਂਅ’ ਸਕੀਮ ਤਹਿਤ ਜ਼ਿਲ੍ਹੇ ’ਚ 105 ਲਾਭਪਾਤਰੀਆਂ ਨੂੰ ਮਿਲੇ ਜਾਇਦਾਦ ਦੀ ਮਾਲਕੀ ਦੇ ਹੱਕ

ਕਪੂਰਥਲਾ, 7 ਅਕਤੂਬਰ (ਅਮਰਜੀਤ ਕੋਮਲ)-ਮੇਰਾ ਘਰ ਮੇਰੇ ਨਾਂਅ ਸਕੀਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਵਿਚ 105 ਲਾਭਪਾਤਰੀਆਂ ਨੂੰ ਆਪਣੀਆਂ ਜਾਇਦਾਦਾਂ ਦੇ ਮਾਲਕੀ ਦੇ ਹੱਕ ਪ੍ਰਦਾਨ ਕਰਨ ਲਈ ਜਾਇਦਾਦ ਕਾਰਡਾਂ ਦੀ ਵੰਡ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਤੇ ਐਸ. ਡੀ.

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਤੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਜਸਜੀਤ ਸਿੰਘ ਇਕ ਲਾਭਪਾਤਰੀ ਨੂੰ ਜਾਇਦਾਦ ਕਾਰਡ ਤਕਸੀਮ ਕਰਦੇ ਹੋਏ | ਤਸਵੀਰ : ਤਿਲਕਰਾਜ 08-10-2026
ਕਪੂਰਥਲਾ, 7 ਅਕਤੂਬਰ (ਅਮਰਜੀਤ ਕੋਮਲ)-ਮੇਰਾ ਘਰ ਮੇਰੇ ਨਾਂਅ ਸਕੀਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਵਿਚ 105 ਲਾਭਪਾਤਰੀਆਂ ਨੂੰ ਆਪਣੀਆਂ ਜਾਇਦਾਦਾਂ ਦੇ ਮਾਲਕੀ ਦੇ ਹੱਕ ਪ੍ਰਦਾਨ ਕਰਨ ਲਈ ਜਾਇਦਾਦ ਕਾਰਡਾਂ ਦੀ ਵੰਡ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਤੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਜਸਜੀਤ ਸਿੰਘ ਨੇ ਕੀਤੀ | ਇਸ ਸਬੰਧ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਵਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਜਾਇਦਾਦ ਕਾਰਡ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੀ ਮਾਲਕੀ ਦਾ ਢੁਕਵਾਂ ਦਸਤਾਵੇਜ਼ੀ ਰਿਕਾਰਡ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਮੇਰਾ ਘਰ ਮੇਰਾ ਨਾਂਅ ਸਕੀਮ ਸ਼ੁਰੂ ਕੀਤੀ ਸੀ, ਜਿਨ੍ਹਾਂ ਕੋਲ ਕਈ ਦਹਾਕਿਆਂ ਤੋਂ ਰਸਮੀ ਮਾਲਕੀ ਦਾ ਕੋਈ ਰਿਕਾਰਡ ਮੌਜੂਦ ਨਹੀਂ ਸੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਾਲਕੀ ਰਿਕਾਰਡ ਤਿਆਰ ਕਰਨ ਲਈ ਪਹਿਲਾਂ ਲਾਲ ਲਕੀਰ ਦੇ ਅੰਦਰ ਸਥਿਤ ਜਾਇਦਾਦਾਂ ਦੀ ਸਹੀ ਪਹਿਚਾਣ ਲਈ ਡਰੋਨ ਦੀ ਮਦਦ ਨਾਲ ਪਿੰਡਾਂ ਵਿਚ ਮੈਪਿੰਗ ਕੀਤੀ ਗਈ ਤੇ ਡਰੋਨ ਸਰਵੇ ਨਾਲ ਤਿਆਰ ਕੀਤੇ ਗਏ ਨਕਸ਼ੇ ਬਾਅਦ ਵਿਚ ਸਬੰਧਿਤ ਪਿੰਡਾਂ ਦੇ ਪ੍ਰਮੁੱਖ ਜਨਤਕ ਸਥਾਨਾਂ ‘ਤੇ ਵੱਡੇ ਫਲੈਕਸ ਬੋਰਡਾਂ ‘ਤੇ ਪ੍ਰਦਰਸ਼ਿਤ ਕੀਤੇ ਗਏ ਤਾਂ ਜੋ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਸਬੰਧੀ ਵੇਰਵਿਆਂ ਬਾਰੇ ਪਤਾ ਲੱਗ ਸਕੇ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੈਪ ਕੀਤੀਆਂ ਜਾਇਦਾਦਾਂ ਸਬੰਧੀ ਸਬੰਧਿਤ ਵਸਨੀਕਾਂ ਤੋਂ ਇਤਰਾਜ਼ ਤੇ ਦਾਅਵੇ ਵੀ ਮੰਗੇ ਗਏ ਤੇ ਇਨ੍ਹਾਂ ‘ਤੇ ਆਏ ਇਤਰਾਜ਼ਾਂ ਦਾ ਨਿਪਟਾਰਾ ਸਬੰਧਿਤ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕਰਕੇ ਕੀਤਾ | ਉਨ੍ਹਾਂ ਦੱਸਿਆ ਕਿ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਵਸਨੀਕਾਂ ਦੇ ਇਤਰਾਜ਼ਾਂ ਤੇ ਚਿੰਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਮਾਲਕੀ ਦੇ ਵੇਰਵੇ ਦੀ ਤਸਦੀਕ ‘ਤੇ ਅੰਤਿਮ ਰੂਪ ਦਿੱਤਾ ਗਿਆ ਹੈ | ਸੱਜਣ ਸਿੰਘ ਚੀਮਾ ਨੇ ਕਿਹਾ ਕਿ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਆਪਣੇ ਘਰਾਂ ਤੇ ਪਲਾਟਾਂ ਦੇ ਢੁਕਵੇਂ ਦਸਤਾਵੇਜ਼ੀ ਰਿਕਾਰਡ ਦੀ ਅਣਹੋਂਦ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪ੍ਰੰਤੂ ਅਧਿਕਾਰੀਆਂ ਦੀ ਪਹਿਲਕਦਮੀ ਸਦਕਾ ਇਨ੍ਹਾਂ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦਾ ਰਸਮੀ ਰਿਕਾਰਡ ਮਿਲਣ ਦਾ ਮੌਕਾ ਮਿਲੇਗਾ | ਇੱਥੇ ਵਰਨਣਯੋਗ ਹੈ ਕਿ ਇਸ ਸਕੀਮ ਤਹਿਤ ਐਸ.ਡੀ.ਐਮ. ਸੁਲਤਾਨਪੁਰ ਲੋਧੀ ਜਸਜੀਤ ਸਿੰਘ ਨੇ 62 ਯੋਗ ਲਾਭਪਾਤਰੀਆਂ ਨੂੰ ਜਾਇਦਾਦ ਕਾਰਡ ਤਕਸੀਮ ਕਰਨ ਦੀ ਰਸਮ ਅਦਾ ਕੀਤੀ |
ਪਿਛਲੀ ਖ਼ਬਰ ਜਨਗਣਨਾ 2027 ਦੇ ਦੂਜੇ ਪੜਾਅ ਦੀ ਤਿਆਰੀ ਸੰਬੰਧੀ ਸੁਪਰਵਾਈਜ਼ਰਾਂ ਤੇ ਗਣਨਾਕਾਰਾਂ ਦੀ ਹੋਈ ਵਿਸ਼ੇਸ਼ ਟਰੇਨਿੰਗ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ 5 ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।