ਜਸਲੀਨ ਕੌਰ ਨੂੰ ਮਿਲਿਆ ‘ਮਾਤਾ ਦਰਸ਼ਨਾ ਕੁਮਾਰੀ ਮੈਮੋਰੀਅਲ ਮੈਡੀਕੋ ਸਕਾਲਰਸ਼ਿਪ’
ਨਡਾਲਾ, 7 ਅਕਤੂਬਰ (ਰਘਬਿੰਦਰ ਸਿੰਘ)-ਗੁਰੂ ਹਰਗੋਬਿੰਦ ਸ਼ਿੰਘਰਾਲਾ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸਹਾਇਤਾ ਲਈ ਅਮਰੀਕਾ ਵੱਸਦੇ ਸਕੂਲ ਦੇ ਸੀਨੀਅਰ ਅਧਿਆਪਕਾ ਸੁਮਨ ਸ਼ਰਮਾ ਦੇ ਭਰਾ ਭਾਰਤ ਭੂਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਲਾਘਾਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਇਸ ਸਾਲ ਪਹਿਲੀ ਵਾਰ ਪਲੱਸ ਟੂ ਸਾਇੰਸ ਕਰਨ ਉਪਰੰਤ ਬੀ. ਐੱਸ.
ਨਡਾਲਾ, 7 ਅਕਤੂਬਰ (ਰਘਬਿੰਦਰ ਸਿੰਘ)-ਗੁਰੂ ਹਰਗੋਬਿੰਦ ਸ਼ਿੰਘਰਾਲਾ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸਹਾਇਤਾ ਲਈ ਅਮਰੀਕਾ ਵੱਸਦੇ ਸਕੂਲ ਦੇ ਸੀਨੀਅਰ ਅਧਿਆਪਕਾ ਸੁਮਨ ਸ਼ਰਮਾ ਦੇ ਭਰਾ ਭਾਰਤ ਭੂਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਲਾਘਾਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਇਸ ਸਾਲ ਪਹਿਲੀ ਵਾਰ ਪਲੱਸ ਟੂ ਸਾਇੰਸ ਕਰਨ ਉਪਰੰਤ ਬੀ.ਐੱਸ.ਸੀ. ਨਰਸਿੰਗ ਜਾਂ ਐੱਮ.ਬੀ.ਬੀ.ਐੱਸ. ਵਰਗੇ ਮਹਿੰਗੇ ਪੇਸ਼ੇਵਰ ਕੋਰਸਾਂ ਵਿਚ ਦਾਖ਼ਲਾ ਲੈਣ ਵਾਲੇ ਲੋੜਵੰਦ ਵਿਦਿਆਰਥੀਆਂ ਲਈ ਮੈਰਿਟ-ਕਮ-ਮੀਨਸ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ | ਇਸ ਤਹਿਤ ਸ ਭਾਰਤ ਭੂਸ਼ਨ ਵੱਲੋਂ ਆਪਣੀ ਮਾਤਾ ਦੀ ਯਾਦ ਵਿਚ ਸ਼ੁਰੂ ਕੀਤੀ ਗਈ ਪਹਿਲੀ ‘ਮਾਤਾ ਦਰਸ਼ਨਾਂ ਕੁਮਾਰੀ ਮੈਮੋਰੀਅਲ ਮੈਡੀਕੋ ਸਕਾਲਰਸ਼ਿਪ’ ਤਹਿਤ 50,000 ਰੁਪਏ ਦੀ ਰਾਸ਼ੀ ਪਲੱਸ ਟੂ ਸਾਇੰਸ ਕਰਨ ਉਪਰੰਤ ਅੱਗੇ ਪੜ੍ਹ ਰਹੀ ਵਿਦਿਆਰਥਣ ਜਸਲੀਨ ਕੌਰ ਨੂੰ ਪ੍ਰਦਾਨ ਕੀਤੀ ਗਈ | ਜਸਲੀਨ ਕੌਰ ਇਸ ਸਮੇਂ ਚਾਰ ਸਾਲਾ ਬੀ.ਐੱਸ.ਸੀ. ਨਰਸਿੰਗ ਕੋਰਸ ਕਰ ਰਹੀ ਹੈ | ਸਕਾਲਰਸ਼ਿਪ ਦੀ ਰਕਮ ਉਸ ਦੀ ਮਾਤਾ ਵੱਲੋਂ ਪ੍ਰਾਪਤ ਕੀਤੀ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਆਸਾ ਸਿੰਘ ਘੁੰਮਣ, ਪਿ੍ੰਸੀਪਲ ਮਨਪ੍ਰੀਤ ਕੌਰ ਤੇ ਸੀਨੀਅਰ ਅਧਿਆਪਕਾ ਸੁਮਨ ਸ਼ਰਮਾ ਹਾਜ਼ਰ ਸਨ | ਡਾ. ਆਸਾ ਸਿੰਘ ਘੁੰਮਣ ਨੇ ਭਾਰਤ ਭੂਸ਼ਨ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਕੀਤੀ ਜਾ ਰਹੀ ਸਹਾਇਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀ.ਐੱਸ.ਸੀ. ਨਰਸਿੰਗ ਤੇ ਐੱਮ.ਬੀ.ਬੀ.ਐੱਸ. ਵਰਗੇ ਕੋਰਸਾਂ ਦੀ ਪੜ੍ਹਾਈ ‘ਤੇ ਲੱਖਾਂ ਰੁਪਏ ਦਾ ਖ਼ਰਚ ਆਉਂਦਾ ਹੈ | ਅਜਿਹੀ ਸਹਾਇਤਾ ਵਿਦਿਆਰਥੀਆਂ ਲਈ ਵੱਡੀ ਰਾਹਤ ਸਾਬਤ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਸਕਾਲਰਸ਼ਿਪ ਦੀ ਰਾਸ਼ੀ ਨੂੰ ਵਧਾ ਕੇ ਇੱਕ ਲੱਖ ਰੁਪਏ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਹੋਰ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਵਿਚ ਸਹਾਇਤਾ ਮਿਲ ਸਕੇ।