08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਰਕਾਰੀ ਟਿਊਬਵੈੱਲ ’ਤੇ ਨਸ਼ਾ ਕਰਦੇ 7 ਨੌਜਵਾਨ ਕਾਬੂ, ਮਾਮਲਾ ਦਰਜ

ਭੁਲੱਥ, 7 ਅਕਤੂਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਸੱਤ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਵੱਲੋਂ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਮਿਲੀ ਸੂਚਨਾ ਮਿਲੀ ਕਿ ਸਰਕਾਰੀ ਟਿਊਬਵੈੱਲ, ਖੱਸਣ ਰੋਡ ਭੁਲੱਥ ਨੇੜੇ ਕੁੱਝ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਹਨ | ਅਗਰ ਹੁਣੇ ਕਾਰਵਾਈ ਕੀਤੀ ਜਾਏ ਤਾਂ ਉਹ ਕਾਬੂ ਆ ਸਕਦੇ ਹਨ | ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਮੁਖ਼ਬਰ ਵੱਲੋਂ ਦਸੀ ਹੋਈ ਜਗਾ ਤੇ ਪਹੁੰਚੀ ਤਾਂ ਦੇਖਿਆ ਕਿ 7 ਵਿਅਕਤੀ ਕੰਧ ਦੀ ਆੜ ਲਾ ਕੇ ਬੈਠੇ ਹੋਏ ਸਨ ਅਤੇ ਸਿਗਰਟ ਪੇਪਰ ਦੀ ਸਹਾਇਤਾ ਨਾਲ ਨਸ਼ਾ ਕਰ ਰਹੇ ਸਨ | ਪੁਲਿਸ ਪਾਰਟੀ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਵਿੱਕੀ, ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਮੂੰਵਾਲ, ਸੰਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਮੂੰਵਾਲ, ਬਲਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਬੋਪਾਰਾਏ, ਬਲਵੀਰ ਸਿੰਘ ਪੁੱਤਰ ਮੰਗਤ ਰਾਜ ਵਾਸੀ ਬੋਪਾਰਾਏ, ਆਕਾਸ਼ ਕੁਮਾਰ ਪੁੱਤਰ ਗੁਰਮੀਤ ਸਿੰਘ ਵਾਸੀ ਬੋਪਾਰਾਏ ਤੇ ਸੋਹਣ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬੋਪਾਰਾਏ ਵਜੋਂ ਹੋਈ | ਪੁਲਿਸ ਵੱਲੋਂ ਕਾਬੂ ਕੀਤੇ ਨੌਜਵਾਨਾਂ ਪਾਸੋਂ ਸਿਗਰਟ ਪੇਪਰ ਸਮੇਤ ਪਾਈਪਾਂ, 10 ਰੁਪਏ ਦਾ ਨੋਟ ਅਤੇ ਲਾਈਟਰ ਬਰਾਮਦ ਕੀਤੇ | ਪੁਲਿਸ ਵੱਲੋਂ ਉਕਤ ਮਾਮਲੇ ਸਬੰਧੀ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਅਜੀਤ ਡੈਸਕ 08-10-2026

ਪਿਛਲੀ ਖ਼ਬਰ ਝੱਲ ਲੇਈ ਵਾਲਾ ਦੇ ਸ਼ਮਸ਼ਾਨਘਾਟ ’ਚੋਂ ਅਣਪਛਾਤੇ ਵਿਅਕਤੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਦੇ 25 ਵਰ੍ਹੇ ਪੂਰੇ ਹੋਣ ’ਤੇ ਭਾਜਪਾ ਨੇ ਕੱਢੀ ਸੇਵਾ ਜੋਤੀ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।