‘ਆਓ ਦਸਮੇਸ਼ ਜੀ ਵੱਲ ਮੁੜੀਏ’ ਲਹਿਰ ਤਹਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਬੇਗੋਵਾਲ ’ਚ ਸਮਾਪਤ
ਬੇਗੋਵਾਲ, 7 ਅਕਤੂਬਰ (ਸੁਖਜਿੰਦਰ ਸਿੰਘ)-’ਆਓ ਦਸਮੇਸ਼ ਜੀ ਵੱਲ ਮੁੜੀਏ’ ਤਹਿਤ ਚੱਲ ਰਹੀ ਲਹਿਰ ਨੂੰ ਹੋਰ ਅੱਗੇ ਤੋਰਨ ਦੇ ਉਦੇਸ਼ ਨਾਲ ਬਾਬਾ ਫ਼ਤਿਹ ਸਿੰਘ ਸੇਵਾ ਸੋਸਾਇਟੀ ਬੇਗੋਵਾਲ ਵੱਲੋਂ ਇਲਾਕੇ ਭਰ ਦੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਸਮਾਗਮ ਖ਼ਾਲਸਾ ਕਾਲਜ ਬੇਗੋਵਾਲ ਵਿਚ ਸ਼ਰਧਾ ਨਾਲ ਸਮਾਪਤ ਹੋਇਆ | ਇਨ੍ਹਾਂ ਤਿੰਨ ਦਿਨਾਂ ਦੇ ਸਮਾਗਮ ਵਿਚ ਸਿੱਖ ਕੌਮ ਦੇ ਵੱਡੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੋੜਿਆ, ਉੱਥੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਭਾਰੀ ਅੰਮਿ੍ਤ ਸੰਚਾਰ ਵਿਚ ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ | ਇਨ੍ਹਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਅਖੀਰਲੇ ਦਿਨ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਿਆਂ ਕਿਹਾ ਕਿ ਸਤਿਸੰਗਤ ਹੀ ਸਾਨੂੰ ਸੇਵਾ ਅਤੇ ਸਿਮਰਨ ਵੱਲ ਲੈ ਕੇ ਜਾਂਦੀ ਹੈ | ਇਸ ਲਈ ਸਾਨੂੰ ਆਪਣੇ ਜੀਵਨ ਨੂੰ ਸਫਲ ਕਰਨ ਲਈ ਵੱਧ ਤੋਂ ਵੱਧ ਸੰਗਤ ਗੁਰੂ ਪਿਆਰਿਆਂ ਦੀ ਕਰਨੀ ਚਾਹੀਦੀ ਹੈ | ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ‘ਤੇ ਝਾਤ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਵਿੱਦਿਆ ਦੇ ਦਾਨ ਤੇ ਸਮਾਜਿਕ ਕੁਰੀਤੀਆਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਕੀਤੇ ਗਏ ਯਤਨਾਂ ਸਦਕਾ ਅੱਜ ਇਹ ਇਲਾਕਾ ਜਿੱਥੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਤੇ ਧਾਰਮਿਕ ਪੱਖੋਂ ਬਹੁਤ ਵਿਕਸਿਤ ਹੈ | ਉਨ੍ਹਾਂ ਇਹ ਵੀ ਕਿਹਾ ਕਿ ਦਮਦਮੀ ਟਕਸਾਲ ਵਿਚੋਂ ਸਨ ਸੰਤ ਬਾਬਾ ਪ੍ਰੇਮ ਸਿੰਘ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ‘ਤੇ ਚੱਲ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮਿ੍ਤ ਛਕਾ ਕੇ ਗੁਰੂ ਦੇ ਲੜ ਲਾਇਆ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਲਾਹਾ ਤਾਂ ਹੀ ਸਾਨੂੰ ਮਿਲਣਾ ਹੈ ਜੇਕਰ ਅਸੀਂ ਗੁਰੂ ਸਾਹਿਬ ਦੇ ਦਰਸਾਏ ਮਾਰਗਾਂ ‘ਤੇ ਚੱਲ ਕੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੀਏ | ਇਸ ਤੋਂ ਪਹਿਲਾਂ ਪ੍ਰਬੰਧਕਾਂ ਨੇ ਇਸ ਸਮਾਗਮ ਵਿਚ ਸਹਿਯੋਗ ਪਾਉਣ ਵਾਲਿਆਂ ਸੰਗਤਾਂ ਦਾ ਸਨਮਾਨ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਕਰਵਾਇਆ ਤੇ ਨਾਲ ਹੀ ਇਸ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲਾ, ਕੈਸ਼ੀਅਰ ਲਖਵਿੰਦਰ ਸਿੰਘ ਕਾਕਾ, ਸੈਕਟਰੀ ਬਲਜਿੰਦਰ ਸਿੰਘ, ਬਲਵਿੰਦਰ ਸਿੰਘ,ਸਰਪੰਚ ਸਤਪਾਲ ਸਿੰਘ ਜੱਬੋ, ਰਮਨਦੀਪ ਸਿੰਘ ਰਮਨ, ਜਸਪਾਲ ਸਿੰਘ ਲਵਲੀ, ਦਿਲਰਾਜ ਸਿੰਘ ਰਾਜਨ, ਕੁਲਦੀਪ ਸਿੰਘ ਟਹਿਣੀ ਗੁਰਮੀਤ ਸਿੰਘ, ਮਨਮੀਤ ਸਿੰਘ, ਮਨਜੋਤ ਸਿੰਘ, ਮਨਦੀਪ ਸਿੰਘ ਮੰਨਾ, ਕਰਨ, ਕੁਲਦੀਪ ਸਿੰਘ, ਅੰਮਿ੍ਤਪਾਲ ਸਿੰਘ, ਨਰਿੰਦਰ ਸਿੰਘ ਮਨੀ, ਰਾਜਵੀਰ ਸਿੰਘ, ਗੁਰਵਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਪ੍ਰੇਮ, ਅਜੀਤ ਪਾਲ ਸਿੰਘ ਬੰਟੀ ਸਰਬਜੀਤ ਸਿੰਘ ਸਦਿਓੜਾ, ਕੁਲਵਿੰਦਰ ਸਿੰਘ ਬੱਬਲ, ਰਜਿੰਦਰ ਸਿੰਘ ਲਾਡੀ, ਕਸ਼ਮੀਰ ਸਿੰਘ ਸਾਹੀ, ਕਰਨ ਮੁਲਤਾਨੀ, ਫੰੁਮਣ ਸਿੰਘ ਟਾਹਲੀ, ਸਟੇਜ ਸਕੱਤਰ ਬਲਜਿੰਦਰ ਸਿੰਘ ਬੱਬੂ ਟਾਹਲੀ ਆਦਿ ਹਾਜ਼ਰ ਸਨ |
ਸ
ਸਮਾਗਮ ’ਚ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ | ਤਸਵੀਰ : ਸੁਖਜਿੰਦਰ ਸਿੰਘ
08-10-2026