07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੇਵਾ ਜੋਤੀ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਭਾਜਪਾ ਵਲੋਂ ਵਿਸ਼ੇਸ਼ ਸਮਾਗਮ 7 ਨੂੰ-ਚੇਤਨ ਸੂਰੀ

ਕਪੂਰਥਲਾ, 6 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 07-10-2026
ਕਪੂਰਥਲਾ, 6 ਅਕਤੂਬਰ (ਵਿ.ਪ੍ਰ.)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚੇਤਨ ਸੂਰੀ ਨੇ ਦੱਸਿਆ ਕਿ 7 ਅਕਤੂਬਰ ਨੂੰ ਸਵੇਰੇ 9 ਵਜੇ ਸੇਵਾ ਜੋਤੀ ਦੀ ਯਾਤਰਾ ਦੇ ਸੰਬੰਧ ਵਿਚ ਗੁਰੂ ਨਾਨਕ ਲਾਇਬ੍ਰੇਰੀ ਸਾਹਮਣੇ ਇਕ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਵੱਡੀ ਸਕਰੀਨ ਲਗਾਈ ਜਾਵੇਗੀ ਜਿਸ ਦੇ ਜਰੀਏ ਸਵੇਰੇ 9:15 ਵਜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਸੰਬੋਧਨ ਕਰਨਗੇ ਤੇ ਬਾਅਦ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਕਸਿਤ ਭਾਰਤ 2047 ਦੇ ਸੰਕਲਪ ਤਹਿਤ ਦੇਸ਼ ਵਾਸੀਆਂ ਨਾਲ ਸਮੂਹਿਕ ਸੰਕਲਪ ਲਿਆ ਜਾਵੇਗਾ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਬਾਅਦ ਵਿਚ ਸੇਵਾ ਜੋਤੀ ਯਾਤਰਾ ਕਚਿਹਰੀ ਚੌਕ ਕਪੂਰਥਲਾ ਤੋਂ ਰਵਾਨਾ ਹੋਵੇਗੀ ਜੋ ਸ਼ਹੀਦ ਭਗਤ ਸਿੰਘ ਚੌਕ, ਮੁੱਖ ਬਾਜ਼ਾਰ, ਸ਼ਾਲਾਮਾਰ ਬਾਗ ਰਾਹੀਂ ਹੁੰਦੀ ਹੋਈ ਸਨਾਤਨ ਧਰਮ ਸਭਾ ਕਪੂਰਥਲਾ ਵਿਚ ਸਮਾਪਤ ਹੋਵੇਗੀ |
ਪਿਛਲੀ ਖ਼ਬਰ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਵਿੱਤੀ ਸਾਖ਼ਰਤਾ ਕੈਂਪ ਲਗਾਇਆ ਅਗਲੀ ਖ਼ਬਰ ਜੀਓ ਕੰਪਨੀ ਦੇ ਸਿਗਨਲ ਘੱਟ ਹੋਣ ਕਾਰਨ ਖਪਤਕਾਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।