06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲਿਆਂ ਨੂੰ ਜਰਨਾਲਾਈਜ਼ ਕਰਕੇ ਲਾਗੂ ਕੀਤਾ ਜਾਵੇ-ਪੈਨਸ਼ਨਰ ਆਗੂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਕਪੂਰਥਲਾ, 5 ਅਕਤੂਬਰ (ਵਿ. ਪ੍ਰ.)

ਮਹੀਨਾਵਾਰ ਮੀਟਿੰਗ ਤੋਂ ਬਾਅਦ ਐਸੋਸੀਏਸ਼ਨ ਦੇ ਆਗੂ ਸੁੱਚਾ ਸਿੰਘ, ਗੁਰਦੀਪ ਸਿੰਘ, ਵਿਨੋਦ ਕਪੂਰ, ਗੁਰਬਚਨ ਸਿੰਘ ਚੀਮਾ, ਜਸਵਿੰਦਰ ਸਿੰਘ ਟਿੱਬਾ, ਹਰਿੰਦਰ ਸਿੰਘ ਚੀਮਾ, ਮੰਗਲ ਸਿੰਘ ਭੰਡਾਲ ਤੇ ਹੋਰ | ਅਜੀਤ ਤਸਵੀਰ 06-10-2026
ਕਪੂਰਥਲਾ, 5 ਅਕਤੂਬਰ (ਵਿ.ਪ੍ਰ.)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ’ਚ ਹੋਈ| ਮੀਟਿੰਗ ਵਿਚ 10 ਅਕਤੂਬਰ ਨੂੰ ਸੰਗਰੂਰ ਵਿਚ ਵਿਚ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਪੁੱਜਣ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਬਲਾਕ ਭੁਲੱਥ ਦੇ ਪ੍ਰਧਾਨ ਗੁਰਬਚਨ ਸਿੰਘ ਚੀਮਾ, ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਟਿੱਬਾ, ਵਿਨੋਦ ਕਪੂਰ, ਸੁੱਚਾ ਸਿੰਘ ਸੁਲਤਾਨਪੁਰ ਲੋਧੀ, ਹਰਿੰਦਰ ਸਿੰਘ ਚੀਮਾ, ਮੰਗਲ ਸਿੰਘ ਭੰਡਾਲ ਤੇ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਬੁਲਾਰਿਆਂ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲਿਆਂ ਨੂੰ ਜਰਨਲਾਈਜ਼ ਕਰਕੇ ਲਾਗੂ ਕੀਤਾ ਜਾਵੇ | ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀ.ਏ. ਦੇ 63 ਪ੍ਰਤੀਸ਼ਤ ਹਿਸਾਬ ਨਾਲ ਬਕਾਏ ਦੀ ਅਦਾਇਗੀ ਕਰਨ, 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ ਸੋਧੀ ਹੋਈ ਪੈਨਸ਼ਨ 2.59 ਦੇ ਗੁਣਾਂਕ ਨਾਲ ਦੇਣ, ਫਿਕਸ ਮੈਡੀਕਲ ਅਲਾਊਾਸ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਪੰਜਾਬ ਸਰਕਾਰ ਵਲੋਂ 15 ਜਨਵਰੀ 2015 ਤੇ 17 ਜੁਲਾਈ 2020 ਦੇ ਜਾਰੀ ਕੀਤੇ ਪੱਤਰ ਰੱਦ ਕਰਨ, ਮੀਟਿੰਗ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਵਿਚ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਨੌਜਵਾਨ ਦੀ ਲਾਸ਼ ਦਾ ਪੁਲਿਸ ਵਲੋਂ ਮਾਪਿਆਂ ਨੂੰ ਅੱਖੋਂ ਪਰੋਖੇ ਕਰਕੇ ਅੰਤਿਮ ਸਸਕਾਰ ਕੀਤੇ ਜਾਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਮੀਟਿੰਗ ਵਿਚ ਜਗਜੀਤ ਸਿੰਘ, ਤਿ੍ਲੋਚਨ ਸਿੰਘ, ਗੁਰਚਰਨ ਸਿੰਘ ਘੁੰਮਣ, ਗੁਰਦੇਵ ਸਿੰਘ, ਸੁਕੈਸ਼ ਜੋਸ਼ੀ, ਗੁਰਦਿਆਲ ਸਿੰਘ, ਹਰੀਸ਼ ਕੁਮਾਰ ਚੋਪੜਾ, ਗੁਰਦੀਪ ਸਿੰਘ, ਕੋਲੀਆਂਵਾਲ, ਤਰਸੇਮ ਕੁਮਾਰ ਸ਼ਾਸਤਰੀ, ਬਲਬੀਰ ਸਿੰਘ, ਅਮਰਜੀਤ ਸਿੰਘ, ਪ੍ਰਮੋਦ ਕੁਮਾਰ, ਜਰਨੈਲ ਸਿੰਘ ਹਮੀਰਾ, ਕਸ਼ਮੀਰ ਕੌਰ, ਕੁਲਦੀਪ ਕੌਰ, ਸੰਤੋਸ਼ ਭੱਲਾ, ਗੁਰਮੀਤ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ ਦਿਓਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁੱਕਾ ਝੋਨਾ ਲੈ ਕੇ ਹੀ ਮੰਡੀਆਂ ’ਚ ਪਹੁੰਚਣ ਕਿਸਾਨ : ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਆੜ੍ਹਤੀਆਂ ਤਹਲ ਮੀਟਿੰਗ ਕਰਕੇ ਮੰਡ... ਅਗਲੀ ਖ਼ਬਰ ਭਟਨੂਰਾ ਕਲਾਂ ’ਚ ਘਰ ’ਚੋਂ ਨਕਦੀ ਤੇ ਹੋਰ ਸਾਮਾਨ ਚੋਰੀ - ਚੋਰ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।