04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ’ਚ ਸ਼ਿਸ਼ੂ ਮਾਡਲ ਦੇ ਸਟਾਫ਼ ਨੇ ਵੀ ਬਾਜ਼ੀ ਮਾਰੀ 4 ਸੋਨ, ਇੱਕ ਚਾਂਦੀ ਅਤੇ 2 ਕਾਂਸੀ ਤਗਮੇ ਜਿੱਤੇ

ਭੁਲੱਥ, 3 ਅਕਤੂਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਅਧਿਆਪਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਭੁਲੱਥ ਦਾ ਨਾਂਅ ਜ਼ਿਲ੍ਹੇ ਵਿਚ ਰੋਸ਼ਨ ਕੀਤਾ | ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਖੇਡ ਮੁਕਾਬਲਿਆਂ ’ ਚ ਉਮਰ ਵਰਗ 30 ਤੋਂ 40 ਸਾਲ ਵਿਚ ਹਿੰਦੀ ਅਧਿਆਪਕਾ ਰੇਖਾ ਰਾਜਪੂਤ ਨੇ 800 ਮੀਟਰ ਦੌੜ ਵਿਚੋਂ ਸੋਨ ਤਗਮਾ ਅਤੇ ਲੰਬੀ ਛਾਲ ਵਿਚੋਂ ਵੀ ਸੋਨ ਤਗਮਾ ਹਾਸਿਲ ਕੀਤੇ | ਉਮਰ ਵਰਗ 40 ਤੋਂ 50 ਸਾਲ ਵਿਚ ਅਕਾਊਂਟਸ ਵਿਭਾਗ ਦੇ ਹੈੱਡ ਸੁਨੀਤਾ ਸ਼ਰਮਾ ਨੇ ਗੋਲਾ ਸੁੱਟਣ ਵਿਚ ਚਾਂਦੀ ਦਾ ਤਗਮਾ ਅਤੇ 100 ਮੀਟਰ ਦੌੜ ਵਿਚ ਕਾਂਸੀ ਤਗਮਾ ਹਾਸਿਲ ਕੀਤਾ | ਰਿਸੈੱਪਸ਼ਨਿਸਟ ਭੁੱਖਵਿੰਦਰ ਕੌਰ ਬੁਲੋਵਾਲ ਵੱਲੋਂ 50 ਤੋਂ 60 ਸਾਲ ਉਮਰ ਵਰਗ ਵਿਚ ਗੋਲਾ ਸੁੱਟ ਕੇ ਗੋਲਡ ਮੈਡਲ ਪ੍ਰਾਪਤ ਕੀਤਾ | 50 ਤੋਂ 60 ਸਾਲ ਉਮਰ ਵਰਗ ਵਿਚ ਪਿ੍ੰਸੀਪਲ ਡਾ ਸੁਨੀਲ ਸ਼ਰਮਾ ਵੱਲੋਂ 800 ਮੀਟਰ ਦੌੜ ਵਿਚੋਂ ਗੋਲਡ ਮੈਡਲ ਅਤੇ 400 ਮੀਟਰ ਦੌੜ ਵਿਚੋਂ ਕਾਂਸੀ ਮੈਡਲ ਹਾਸਿਲ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਰਾਜ ਪੱਧਰ ਮੁਕਾਬਲਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |

ਜ਼ਿਲ੍ਹਾ ਪੱਧਰੀ ਖੇਡਾਂ ’ਚੋਂ ਜਿੱਤੇ ਅਧਿਆਪਕ ਅਤੇ ਪਿ੍ੰਸੀਪਲ ਡਾ. ਸਨੀਸ਼ ਸ਼ਰਮਾ ਜਿੱਤੇ ਹੋਏ ਮੈਡਲ ਦਿਖਾਉਂਦੇ ਹੋਏ | ਤਸਵੀਰ : ਮਨਜੀਤ ਸਟੂਡੀਓ 04-10-2026
ਭੁਲੱਥ, 3 ਅਕਤੂਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਅਧਿਆਪਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਭੁਲੱਥ ਦਾ ਨਾਂਅ ਜ਼ਿਲ੍ਹੇ ਵਿਚ ਰੋਸ਼ਨ ਕੀਤਾ | ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਖੇਡ ਮੁਕਾਬਲਿਆਂ ’ ਚ ਉਮਰ ਵਰਗ 30 ਤੋਂ 40 ਸਾਲ ਵਿਚ ਹਿੰਦੀ ਅਧਿਆਪਕਾ ਰੇਖਾ ਰਾਜਪੂਤ ਨੇ 800 ਮੀਟਰ ਦੌੜ ਵਿਚੋਂ ਸੋਨ ਤਗਮਾ ਅਤੇ ਲੰਬੀ ਛਾਲ ਵਿਚੋਂ ਵੀ ਸੋਨ ਤਗਮਾ ਹਾਸਿਲ ਕੀਤੇ | ਉਮਰ ਵਰਗ 40 ਤੋਂ 50 ਸਾਲ ਵਿਚ ਅਕਾਊਂਟਸ ਵਿਭਾਗ ਦੇ ਹੈੱਡ ਸੁਨੀਤਾ ਸ਼ਰਮਾ ਨੇ ਗੋਲਾ ਸੁੱਟਣ ਵਿਚ ਚਾਂਦੀ ਦਾ ਤਗਮਾ ਅਤੇ 100 ਮੀਟਰ ਦੌੜ ਵਿਚ ਕਾਂਸੀ ਤਗਮਾ ਹਾਸਿਲ ਕੀਤਾ | ਰਿਸੈੱਪਸ਼ਨਿਸਟ ਭੁੱਖਵਿੰਦਰ ਕੌਰ ਬੁਲੋਵਾਲ ਵੱਲੋਂ 50 ਤੋਂ 60 ਸਾਲ ਉਮਰ ਵਰਗ ਵਿਚ ਗੋਲਾ ਸੁੱਟ ਕੇ ਗੋਲਡ ਮੈਡਲ ਪ੍ਰਾਪਤ ਕੀਤਾ | 50 ਤੋਂ 60 ਸਾਲ ਉਮਰ ਵਰਗ ਵਿਚ ਪਿ੍ੰਸੀਪਲ ਡਾ ਸੁਨੀਲ ਸ਼ਰਮਾ ਵੱਲੋਂ 800 ਮੀਟਰ ਦੌੜ ਵਿਚੋਂ ਗੋਲਡ ਮੈਡਲ ਅਤੇ 400 ਮੀਟਰ ਦੌੜ ਵਿਚੋਂ ਕਾਂਸੀ ਮੈਡਲ ਹਾਸਿਲ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਰਾਜ ਪੱਧਰ ਮੁਕਾਬਲਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਇੰਜ. ਜੀਤ ਸਿੰਘ ਦਾ ਵਿਦਾਇਗੀ ਪਾਰਟੀ ’ਤੇ ਸਤਿਸੰਗ ਸੇਵਾ ਕਮੇਟੀ ਵਲੋਂ ‘ਕੌਮ ਦਾ ਹਮਦਰਦ’ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਸਰਬ ਸਾਂਝੀ ਕਮੇਟੀ ਬਲਾਕ ਢਿੱਲਵਾਂ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।