11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਵਿਸ਼ਵਕਰਮਾ ਦਿਵਸ ਮੌਕੇ ਕਲੱਬ ਵਲੋਂ ਖ਼ੂਨਦਾਨ ਕੈਂਪ

ਫਗਵਾਡ਼ਾ, 10 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾਡ਼ਾ ਵਲੋਂ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ’ਚ ਵਿਸ਼ਵਕਰਮਾ ਮੇਲੇ ਦੌਰਾਨ ਬੰਗਾ ਰੋਡ ਵਿਖੇ 14ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ। ਯੁਵਕ ਸੇਵਾਵਾਂ ਪੰਜਾਬ, ਮੇਰਾ ਯੁਵਾ ਭਾਰਤ ਕਪੂਰਥਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦੌਰਾਨ ਸ਼ਰਧਾਲੂਆਂ ਵਲੋਂ ਭਰਪੂਰ ਸਮਰਥਨ ਪ੍ਰਦਾਨ ਕਰਦਿਆਂ 77 ਖ਼ੂਨਦਾਨੀਆਂ ਨੇ ਸਵੈ-ਇੱਛਿਤ ਖ਼ੂਨਦਾਨ ਕੀਤਾ।

ਅਜੀਤ ਡੈਸਕ 11-11-2026
ਫਗਵਾਡ਼ਾ, 10 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾਡ਼ਾ ਵਲੋਂ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ’ਚ ਵਿਸ਼ਵਕਰਮਾ ਮੇਲੇ ਦੌਰਾਨ ਬੰਗਾ ਰੋਡ ਵਿਖੇ 14ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ। ਯੁਵਕ ਸੇਵਾਵਾਂ ਪੰਜਾਬ, ਮੇਰਾ ਯੁਵਾ ਭਾਰਤ ਕਪੂਰਥਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦੌਰਾਨ ਸ਼ਰਧਾਲੂਆਂ ਵਲੋਂ ਭਰਪੂਰ ਸਮਰਥਨ ਪ੍ਰਦਾਨ ਕਰਦਿਆਂ 77 ਖ਼ੂਨਦਾਨੀਆਂ ਨੇ ਸਵੈ-ਇੱਛਿਤ ਖ਼ੂਨਦਾਨ ਕੀਤਾ। ਸਮਾਜ ਸੇਵੀ ਸ਼ਖ਼ਸੀ ਤੇ ਹਰਜਿੰਦਰ ਸਿੰਘ ਖ਼ਾਲਸਾ ਵਲੋਂ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਖ਼ੂਨਦਾਨੀ ਸੱਭਿਅਤ ਸਮਾਜ ਦਾ ਅਸਲੀ ਹੀਰੋ ਹੈ ਜੋ ਜ਼ਿੰਦਗੀ ਪ੍ਰਦਾਨ ਕਰਦਾ ਹੈ ਤੇ ਸੁੱਖ ਦੀ ਪ੍ਰਾਪਤੀ ਵਾਲੀ ਇਸ ਸੇਵਾ ਲਈ ਦੂਸਰਿਆਂ ਨੂੰ ਪ੍ਰੇਰਿਤ ਕਰਦਾ ਹੈ। ਸਾਬਕਾ ਪ੍ਰਧਾਨ ਵਿਕਰਮ ਗੁਪਤਾ, ਪੀ.ਆਰ.ੳ. ਨੀਰਜ ਬਖ਼ਸ਼ੀ, ਜਨਰਲ ਸਕੱਤਰ ਵਿਤਿਨ ਪੁਰੀ ਤੇ ਨਰੇਸ਼ ਕੋਹਲੀ ਦੀ ਪੇ੍ਰਰਨਾ ਨਾਲ ਇਹ ਟੀਚਾ ਪੂਰਾ ਕੀਤਾ ਗਿਆ। ਸਮਾਗਮ ਦੌਰਾਨ ਸਭ ਖ਼ੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਗੋਗਨਾ, ਜਰਨੈਲ ਸਿੰਘ ਨਰੇਸ਼ ਕੋਹਲੀ , ਨੀਰਜ ਬਖ਼ਸ਼ੀ, ਜਗਜੀਵਨ ਕੁਮਾਰ, ਪ੍ਰੇਮ ਗੁਪਤਾ, ਡਾ. ਅੰਜੂ ਸ਼ਰਮਾ. ਡਾ. ਗੁਰਪਿੰਦਰ ਕੌਰ ਅਤੇ ਸਿਵਲ ਹਸਪਤਾਲ ਜਲੰਧਰ ਬਲੱਡ ਸੈਂਟਰ ਦੇ ਟੀਮ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਅਗਲੀ ਖ਼ਬਰ ਵਾਰਡ ਨੰਬਰ 3 ਦੀਆਂ ਗਲੀਆਂ ਦੇ ਵਿਕਾਸ ਕਾਰਜਾਂ ਨੇ ਫਡ਼ੀ ਰਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।