04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭੁਲੱਥ, ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੀ ਹਾਲਤ ਬਣੀ ਤਰਸਯੋਗ

ਭੁਲੱਥ, 3 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੀ ਹਾਲਤ ਤਰਸਯੋਗ ਬਣੀ ਨਜ਼ਰ ਆ ਰਹੀ ਹੈ | ਜੋ ਕਿ ਨਗਰ ਪੰਚਾਇਤ ਭੁਲੱਥ ਦੇ ਵਿਕਾਸ ਸੰਬੰਧੀ ਕੀਤੇ ਦਾਵਿਆਂ ਦੀ ਪੋਲ ਖੋਲਦੀ ਲੱਗ ਰਹੀ ਹੈ | ਇਸ ਸ਼ਮਸ਼ਾਨਘਾਟ ਦੀ ਸਾਫ਼ ਸਫ਼ਾਈ ਕਰਨਾ ਤਾਂ ਦੂਰ ਦੀ ਗੱਲ ਰਹੀ ਸ਼ਮਸ਼ਾਨਘਾਟ ਦੀ ਗਰਾਊਂਡ ਅਰਥਾਤ ਵਿਹੜੇ ਵਿਚ ਘਾਹ ਫੂਸ ਤੇ ਕਈ ਮਹੀਨਿਆਂ ਤੋਂ ਪਈ ਗੰਦਗੀ ਸਾਫ਼ ਨਜ਼ਰ ਆ ਰਹੀ ਹੈ | ਸ਼ਮਸ਼ਾਨਘਾਟ ਦੀ ਮੇਨ ਦੀਵਾਰ ਕਈ ਮਹੀਨਿਆਂ ਤੋਂ ਢਹਿ ਢੇਰੀ ਹੋ ਚੁੱਕੀ ਹੈ | ਜਿਸ ਦੀਆਂ ਇੱਟਾਂ ਵਗੈਰਾ ਮਲਬਾ ਬਣਦੀਆਂ ਨਜ਼ਰ ਆ ਰਹੀਆਂ ਹਨ ਤੇ ਵੱਡਾ ਵੱਡਾ ਘਾਹ ਬੂਟੀ ਉੱਘ ਕੇ ਇੱਟਾਂ ਵੀ ਦੱਬਦੀਆਂ ਚਲੀਆਂ ਜਾ ਰਹੀਆਂ ਹਨ | ਸ਼ਮਸ਼ਾਨਘਾਟ ਦੇ ਅੰਦਰਲੇ ਪਾਸੇ ਜਿੱਥੇ ਕਿ ਸਸਕਾਰ ਵਗੈਰਾ ਕਰਨ ਲਈ ਹਾਲ ਬਣਿਆ ਹੋਇਆ ਹੈ, ਉਸ ਦੇ ਨਾਲ ਲੱਗਦੇ ਵਿਹੜੇ ਵਿਚ ਬੈਠਣ ਲਈ ਬਣਾਏ ਗਏ ਬੈਂਚ ਵੀ ਘਾਹ ਬੂਟੀ ’ਚ ਦੱਬਦੇ ਹੋਏ ਨਜ਼ਰ ਆ ਰਹੇ ਹਨ | ਜ਼ਿਕਰਯੋਗ ਹੈ ਕਿ ਖੱਸਣ ਰੋਡ ਭੁਲੱਥ ਦਾ ਇਹ ਸ਼ਮਸ਼ਾਨ ਘਾਟ ਐਸ. ਸੀ.

ਭੁਲੱਥ ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨ ਘਾਟ ’ਚ ਫੈਲੀ ਗੰਦਗੀ। 04-10-2026
ਭੁਲੱਥ, 3 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੀ ਹਾਲਤ ਤਰਸਯੋਗ ਬਣੀ ਨਜ਼ਰ ਆ ਰਹੀ ਹੈ | ਜੋ ਕਿ ਨਗਰ ਪੰਚਾਇਤ ਭੁਲੱਥ ਦੇ ਵਿਕਾਸ ਸੰਬੰਧੀ ਕੀਤੇ ਦਾਵਿਆਂ ਦੀ ਪੋਲ ਖੋਲਦੀ ਲੱਗ ਰਹੀ ਹੈ | ਇਸ ਸ਼ਮਸ਼ਾਨਘਾਟ ਦੀ ਸਾਫ਼ ਸਫ਼ਾਈ ਕਰਨਾ ਤਾਂ ਦੂਰ ਦੀ ਗੱਲ ਰਹੀ ਸ਼ਮਸ਼ਾਨਘਾਟ ਦੀ ਗਰਾਊਂਡ ਅਰਥਾਤ ਵਿਹੜੇ ਵਿਚ ਘਾਹ ਫੂਸ ਤੇ ਕਈ ਮਹੀਨਿਆਂ ਤੋਂ ਪਈ ਗੰਦਗੀ ਸਾਫ਼ ਨਜ਼ਰ ਆ ਰਹੀ ਹੈ | ਸ਼ਮਸ਼ਾਨਘਾਟ ਦੀ ਮੇਨ ਦੀਵਾਰ ਕਈ ਮਹੀਨਿਆਂ ਤੋਂ ਢਹਿ ਢੇਰੀ ਹੋ ਚੁੱਕੀ ਹੈ | ਜਿਸ ਦੀਆਂ ਇੱਟਾਂ ਵਗੈਰਾ ਮਲਬਾ ਬਣਦੀਆਂ ਨਜ਼ਰ ਆ ਰਹੀਆਂ ਹਨ ਤੇ ਵੱਡਾ ਵੱਡਾ ਘਾਹ ਬੂਟੀ ਉੱਘ ਕੇ ਇੱਟਾਂ ਵੀ ਦੱਬਦੀਆਂ ਚਲੀਆਂ ਜਾ ਰਹੀਆਂ ਹਨ | ਸ਼ਮਸ਼ਾਨਘਾਟ ਦੇ ਅੰਦਰਲੇ ਪਾਸੇ ਜਿੱਥੇ ਕਿ ਸਸਕਾਰ ਵਗੈਰਾ ਕਰਨ ਲਈ ਹਾਲ ਬਣਿਆ ਹੋਇਆ ਹੈ, ਉਸ ਦੇ ਨਾਲ ਲੱਗਦੇ ਵਿਹੜੇ ਵਿਚ ਬੈਠਣ ਲਈ ਬਣਾਏ ਗਏ ਬੈਂਚ ਵੀ ਘਾਹ ਬੂਟੀ ’ਚ ਦੱਬਦੇ ਹੋਏ ਨਜ਼ਰ ਆ ਰਹੇ ਹਨ | ਜ਼ਿਕਰਯੋਗ ਹੈ ਕਿ ਖੱਸਣ ਰੋਡ ਭੁਲੱਥ ਦਾ ਇਹ ਸ਼ਮਸ਼ਾਨ ਘਾਟ ਐਸ.ਸੀ. ਭਾਈਚਾਰੇ ਦੇ ਵਰਗ ਨਾਲ ਸੰਬੰਧਿਤ ਹੈ ਤੇ ਇਸ ਪਾਸੇ ਨਗਰ ਪੰਚਾਇਤ ਭੁਲੱਥ ਵਲੋਂ ਅਣਗਹਿਲੀ ਜਾਂ ਲਾਪਰਵਾਹੀ ਵਰਤਦਿਆਂ ਅੱਖੋਂ ਪਰੋਖੇ ਕਰਨ ਵਾਲੀ ਗੱਲ ਹੈ, ਜਿਸ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪਤਾ ਲੱਗਦਾ ਹੈ ਕਿ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਕਬਰਸਤਾਨ ਤੇ ਸ਼ਮਸ਼ਾਨ ਘਾਟ ਇਕੱਠਾ ਹੋਣ ਕਰਕੇ ਲੋਕ ਆਪਣੀ ਆਸਥਾ ਅਨੁਸਾਰ ਇੱਥੇ ਸਸਕਾਰ ਵੀ ਕਰਦੇ ਹਨ ਤੇ ਦਫ਼ਨਾਉਂਦੇ ਵੀ ਹਨ ਤੇ ਬਹੁਤ ਸਾਰੀਆਂ ਕਬਰਾਂ ਜੋ ਪੱਕੀਆਂ ਵੀ ਬਣੀਆਂ ਹੋਈਆਂ ਹਨ, ਘਾਹ ਬੂਟੀ ਵਿਚ ਦੱਬ ਕੇ ਰਹਿ ਗਈਆਂ ਹਨ | ਜੇਕਰ ਕਿਸੇ ਮਰ ਚੁੱਕੇ ਇਨਸਾਨ ਨੂੰ ਦਫ਼ਨਾਉਣਾ ਹੋਵੇ, ਤਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਦੂਜੇ ਪਾਸੇ ਨਗਰ ਪੰਚਾਇਤ ਭੁਲੱਥ ਵਲੋਂ ਬੀਤੇ ਦਿਨਾਂ ਅੰਦਰ ਕਸਬੇ ਨੂੰ ਸਾਫ਼ ਸੁਥਰਾ ਤੇ ਵਿਕਾਸ ਪੱਖੋਂ ਨੰਬਰ ਇੱਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ | ਲੇਕਿਨ ਅਫ਼ਸੋਸ ਲੱਗ ਰਿਹਾ ਹੈ, ਕਿ ਸਾਫ਼ ਸਫ਼ਾਈ ਤੇ ਵਿਕਾਸ ਸਬੰਧੀ ਚਲਾਈ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਨਗਰ ਪੰਚਾਇਤ ਭੁਲੱਥ ਇਸ ਸ਼ਮਸ਼ਾਨ ਘਾਟ ਵਾਲੇ ਪਾਸੇ ਧਿਆਨ ਦੇਵੇਗੀ |
ਪਿਛਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਲੱਡੂ ਵੰਡੇ ਅਗਲੀ ਖ਼ਬਰ ਓਮਾਨ ਵਿਚ ਫਸੀਆਂ 2 ਪੰਜਾਬੀ ਲੜਕੀਆਂ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਵਾਪਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।