30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਾਡਲ ਟਾਊਨ ’ਚ ਕੋਠੀ ਦੇ ਗੇਟ ਦਾ ਤਾਲਾ ਕੱਟ ਕੇ ਮੋਟਰਸਾਈਕਲ ਚੋਰੀ ਕਰਨ ਸਬੰਧੀ 5 ਵਿਰੁੱਧ ਕੇਸ ਦਰਜ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਮੋਟਰਸਾਈਕਲ ਕੀਤਾ ਬਰਾਮਦ

ਕਪੂਰਥਲਾ, 29 ਸਤੰਬਰ (ਸਡਾਨਾ)-ਸਿਟੀ ਪੁਲਿਸ ਨੇ ਮਾਡਲ ਟਾਊਨ ਵਿਖੇ ਇਕ ਘਰ ਵਿਚੋਂ ਮਹਿੰਗੇ ਮੁੱਲ ਦਾ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਸਬੰਧੀ ਤਿੰਨ ਵਿਅਕਤੀਆਂ ਤੇ ਇਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰਨ ਉਪਰੰਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਹਰਸ਼ਿਤ ਬਠਲਾ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਬੀਤੀ 26 ਸਤੰਬਰ ਦੀ ਰਾਤ ਨੂੰ ਉਹ ਘਰ ਵਿਚ ਸੁੱਤੇ ਹੋਏ ਸਨ, ਜਦੋਂ ਅਗਲੇ ਦਿਨ ਸਵੇਰੇ ਉੱਠ ਕੇ ਦੇਖਿਆ ਤਾਂ ਸਾਡੇ ਪਿਛਲੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰੋਂ ਉਸ ਦਾ ਕਾਵਾਸਾਕੀ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ, ਘਰ ਵਿਚ ਲੱਗੇ ਕੈਮਰੇ ਦੇਖਣ ‘ਤੇ ਪਤਾ ਲੱਗਾ ਕਿ ਇਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਰੇਕੀ ਕੀਤੀ ਤੇ ਇਕ ਆਦਮੀ ਨੇ ਗੇਟ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਤਾਲਾ ਕੱਟਿਆ ਤੇ ਗੇਟ ਖੋਲ ਕੇ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਬਾਰੇ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਇਹ ਮੋਟਰਸਾਈਕਲ ਕੁਲਦੀਪ ਸਿੰਘ ਉਰਫ਼ ਕਾਕਾ ਵਾਸੀ ਮੁਸ਼ਕਵੇਦ, ਗੋਪੀ ਸਿੰਘ ਵਾਸੀ ਜਲੰਧਰ, ਰਾਜਾ ਵਾਸੀ ਜਲੰਧਰ ਤੇ ਇਨ੍ਹਾਂ ਦੇ ਦੋ ਹੋਰ ਅਣਪਛਾਤੇ ਸਾਥੀਆਂ ਨੇ ਸਾਡੇ ਘਰ ਦੀ ਰੇਕੀ ਕਰਕੇ ਮੋਟਰਸਾਈਕਲ ਚੋਰੀ ਕੀਤਾ ਹੈ | ਸਿਟੀ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਸੀ. ਸੀ.

ਅਜੀਤ ਡੈਸਕ 30-09-2026
ਕਪੂਰਥਲਾ, 29 ਸਤੰਬਰ (ਸਡਾਨਾ)-ਸਿਟੀ ਪੁਲਿਸ ਨੇ ਮਾਡਲ ਟਾਊਨ ਵਿਖੇ ਇਕ ਘਰ ਵਿਚੋਂ ਮਹਿੰਗੇ ਮੁੱਲ ਦਾ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਸਬੰਧੀ ਤਿੰਨ ਵਿਅਕਤੀਆਂ ਤੇ ਇਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰਨ ਉਪਰੰਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਹਰਸ਼ਿਤ ਬਠਲਾ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਬੀਤੀ 26 ਸਤੰਬਰ ਦੀ ਰਾਤ ਨੂੰ ਉਹ ਘਰ ਵਿਚ ਸੁੱਤੇ ਹੋਏ ਸਨ, ਜਦੋਂ ਅਗਲੇ ਦਿਨ ਸਵੇਰੇ ਉੱਠ ਕੇ ਦੇਖਿਆ ਤਾਂ ਸਾਡੇ ਪਿਛਲੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰੋਂ ਉਸ ਦਾ ਕਾਵਾਸਾਕੀ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ, ਘਰ ਵਿਚ ਲੱਗੇ ਕੈਮਰੇ ਦੇਖਣ ‘ਤੇ ਪਤਾ ਲੱਗਾ ਕਿ ਇਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਰੇਕੀ ਕੀਤੀ ਤੇ ਇਕ ਆਦਮੀ ਨੇ ਗੇਟ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਤਾਲਾ ਕੱਟਿਆ ਤੇ ਗੇਟ ਖੋਲ ਕੇ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਬਾਰੇ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਇਹ ਮੋਟਰਸਾਈਕਲ ਕੁਲਦੀਪ ਸਿੰਘ ਉਰਫ਼ ਕਾਕਾ ਵਾਸੀ ਮੁਸ਼ਕਵੇਦ, ਗੋਪੀ ਸਿੰਘ ਵਾਸੀ ਜਲੰਧਰ, ਰਾਜਾ ਵਾਸੀ ਜਲੰਧਰ ਤੇ ਇਨ੍ਹਾਂ ਦੇ ਦੋ ਹੋਰ ਅਣਪਛਾਤੇ ਸਾਥੀਆਂ ਨੇ ਸਾਡੇ ਘਰ ਦੀ ਰੇਕੀ ਕਰਕੇ ਮੋਟਰਸਾਈਕਲ ਚੋਰੀ ਕੀਤਾ ਹੈ | ਸਿਟੀ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਛਾਪੇਮਾਰੀ ਕਰਕੇ ਕਥਿਤ ਦੋਸ਼ੀ ਕੁਲਦੀਪ ਸਿੰਘ ਉਰਫ਼ ਕਾਕਾ ਵਾਸੀ ਮੁਸ਼ਕਵੇਦ ਨੂੰ ਗਿ੍ਫ਼ਤਾਰ ਕਰਨ ਉਪਰੰਤ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ ਬਾਕੀ ਵਿਅਕਤੀਆਂ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਸਕਰਨ ਸਿੰਘ ਕਰ ਰਹੇ ਹਨ |
ਪਿਛਲੀ ਖ਼ਬਰ ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ ਜੋਸਨ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਵਾਰਿਸ ’ਚ ਸ਼ਾਮਿਲ ਅਗਲੀ ਖ਼ਬਰ ਘਟਨਾ ਦੇ ਤਿੰਨ ਦਿਨ ਬਾਅਦ ਵੀ ਪੁਲਿਸ ਕਾਰਵਾਈ ਨਾ ਹੋਣ ’ਤੇ ਜਤਾਈ ਨਾਰਾਜ਼ਗੀ-ਐਸ.ਐਸ.ਪੀ. ਕਪੂਰਥਲਾ ਤੋਂ ਨਿਰਪੱਖ ਜਾਂਚ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।