30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦਾ ਸਾਲਾਨਾ ਛਿੰਝ ਤੇ ਜੋੜ ਮੇਲਾ ਭਲਕੇ

ਤਲਵੰਡੀ ਚੌਧਰੀਆਂ, 29 ਸਤੰਬਰ (ਪਰਸਨ ਲਾਲ ਭੋਲਾ)-ਹਰ ਸਾਲ ਦੀ ਤਰ੍ਹਾਂ ਪਿੰਡ ਮਸੀਤਾਂ, ਭਗਤਪੁਰ, ਡੌਲਾ ਤੇ ਕਾਲੇਵਾਲ ਦੀਆਂ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ ’ਤੇ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਤੇ ਛਿੰਝ, ਲੜਕੀਆਂ ਦਾ ਕਬੱਡੀ ਸ਼ੋਅ ਮੈਚ, ਕਬੱਡੀ ਕਲੱਬਾਂ ਦੇ 70 ਕਿੱਲੋਗ੍ਰਾਮ ਦੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜੋਗਾ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ ਤੇ ਮਾਸਟਰ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਿ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦੇ ਸਾਲਾਨਾ ਜੋੜ ਮੇਲੇ ’ਤੇ ਸ਼ਾਨਦਾਰ ਛਿੰਝ (ਦੰਗਲ) ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਟਕੇ ਦੀ ਕੁਸ਼ਤੀ ਗੁਰਜੀਤ ਚੰਡੀਗੜ੍ਹ ਤੇ ਆਕਾਸ਼ ਤਰਨ ਤਾਰਨ ਵਿਚਕਾਰ ਹੋਵੇਗੀ| ਜਿਸ ਦਾ ਪਹਿਲਾ ਇਨਾਮ ਸਾਬਕਾ ਸਰਪੰਚ ਮਸੀਤਾਂ ਬਲਵੀਰ ਸਿੰਘ ਤੇ ਉਸ ਦਾ ਪੁੱਤਰ ਨਵਦੀਪ ਸਿੰਘ ਕੈਨੇਡਾ ਤੇ ਦੂਜਾ ਇਨਾਮ ਪ੍ਰਬੰਧਕਾਂ ਵਲੋਂ ਦਿੱਤਾ ਜਾਵੇਗਾ | ਲੜਕੀਆਂ ਦੇ ਸ਼ੋਅ ਮੈਚ ਵਿਚ ਕਬੱਡੀ ਕਲੱਬ ਕੋਟੜਾ ਮਾਨਸਾ ਤੇ ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ ਹੋਵੇਗਾ | ਜਿਸ ਦਾ ਪਹਿਲਾ ਇਨਾਮ ਸਵ. ਰਘਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਲੜਕੇ ਰਮਨਦੀਪ ਸਿੰਘ ਜਰਮਨ ਵੱਲੋਂ ਦਿੱਤਾ ਜਾਵੇਗਾ | ਉਪ ਜੇਤੂ ਟੀਮ ਨੂੰ ਇਨਾਮ ਸੁਰਜੀਤ ਸਿੰਘ ਸਾਗਰ ਤੇ ਉਨ੍ਹਾਂ ਦੇ ਲੜਕੇ ਔਸਨ ਰੰਧਾਵਾ ਤੇ ਕੈਵਿਸ਼ ਰੰਧਾਵਾ ਵੱਲੋਂ ਦਿੱਤਾ ਜਾਵੇਗਾ | ਦਰਸ਼ਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ 70 ਕਿੱਲੋਗ੍ਰਾਮ ਕਬੱਡੀ ਲੜਕਿਆਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ, ਜਿਸ ’ਚ ਕਬੱਡੀ ਕਲੱਬ ਰਘਬੀਰ ਸਿੰਘ ਮਸੀਤਾਂ (ਜਰਮਨ) ਤੇ ਸਾਹਿਲ ਟਰੈਵਲ ਕਬੱਡੀ ਕਲੱਬ ਮਨੀਲਾ ਦੇ ਵਿਚਕਾਰ ਹੋਵੇਗਾ | ਇਹ ਦੋਵੇਂ ਟੀਮਾਂ ਰੋਬਨ ਪ੍ਰੀਤ ਜਰਮਨ ਤੇ ਜਸ਼ਨਪ੍ਰੀਤ ਯੂ.

ਅਜੀਤ ਡੈਸਕ 30-09-2026
ਤਲਵੰਡੀ ਚੌਧਰੀਆਂ, 29 ਸਤੰਬਰ (ਪਰਸਨ ਲਾਲ ਭੋਲਾ)-ਹਰ ਸਾਲ ਦੀ ਤਰ੍ਹਾਂ ਪਿੰਡ ਮਸੀਤਾਂ, ਭਗਤਪੁਰ, ਡੌਲਾ ਤੇ ਕਾਲੇਵਾਲ ਦੀਆਂ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ ’ਤੇ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਤੇ ਛਿੰਝ, ਲੜਕੀਆਂ ਦਾ ਕਬੱਡੀ ਸ਼ੋਅ ਮੈਚ, ਕਬੱਡੀ ਕਲੱਬਾਂ ਦੇ 70 ਕਿੱਲੋਗ੍ਰਾਮ ਦੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜੋਗਾ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ ਤੇ ਮਾਸਟਰ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਿ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦੇ ਸਾਲਾਨਾ ਜੋੜ ਮੇਲੇ ’ਤੇ ਸ਼ਾਨਦਾਰ ਛਿੰਝ (ਦੰਗਲ) ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਟਕੇ ਦੀ ਕੁਸ਼ਤੀ ਗੁਰਜੀਤ ਚੰਡੀਗੜ੍ਹ ਤੇ ਆਕਾਸ਼ ਤਰਨ ਤਾਰਨ ਵਿਚਕਾਰ ਹੋਵੇਗੀ| ਜਿਸ ਦਾ ਪਹਿਲਾ ਇਨਾਮ ਸਾਬਕਾ ਸਰਪੰਚ ਮਸੀਤਾਂ ਬਲਵੀਰ ਸਿੰਘ ਤੇ ਉਸ ਦਾ ਪੁੱਤਰ ਨਵਦੀਪ ਸਿੰਘ ਕੈਨੇਡਾ ਤੇ ਦੂਜਾ ਇਨਾਮ ਪ੍ਰਬੰਧਕਾਂ ਵਲੋਂ ਦਿੱਤਾ ਜਾਵੇਗਾ | ਲੜਕੀਆਂ ਦੇ ਸ਼ੋਅ ਮੈਚ ਵਿਚ ਕਬੱਡੀ ਕਲੱਬ ਕੋਟੜਾ ਮਾਨਸਾ ਤੇ ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ ਹੋਵੇਗਾ | ਜਿਸ ਦਾ ਪਹਿਲਾ ਇਨਾਮ ਸਵ. ਰਘਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਲੜਕੇ ਰਮਨਦੀਪ ਸਿੰਘ ਜਰਮਨ ਵੱਲੋਂ ਦਿੱਤਾ ਜਾਵੇਗਾ | ਉਪ ਜੇਤੂ ਟੀਮ ਨੂੰ ਇਨਾਮ ਸੁਰਜੀਤ ਸਿੰਘ ਸਾਗਰ ਤੇ ਉਨ੍ਹਾਂ ਦੇ ਲੜਕੇ ਔਸਨ ਰੰਧਾਵਾ ਤੇ ਕੈਵਿਸ਼ ਰੰਧਾਵਾ ਵੱਲੋਂ ਦਿੱਤਾ ਜਾਵੇਗਾ | ਦਰਸ਼ਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ 70 ਕਿੱਲੋਗ੍ਰਾਮ ਕਬੱਡੀ ਲੜਕਿਆਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ, ਜਿਸ ’ਚ ਕਬੱਡੀ ਕਲੱਬ ਰਘਬੀਰ ਸਿੰਘ ਮਸੀਤਾਂ (ਜਰਮਨ) ਤੇ ਸਾਹਿਲ ਟਰੈਵਲ ਕਬੱਡੀ ਕਲੱਬ ਮਨੀਲਾ ਦੇ ਵਿਚਕਾਰ ਹੋਵੇਗਾ | ਇਹ ਦੋਵੇਂ ਟੀਮਾਂ ਰੋਬਨ ਪ੍ਰੀਤ ਜਰਮਨ ਤੇ ਜਸ਼ਨਪ੍ਰੀਤ ਯੂ.ਕੇ. ਵਲੋਂ ਸਪਾਂਸਰ ਕੀਤੀਆਂ ਗਈਆਂ ਹਨ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਨਡਾਲਾ ਤੋਂ ਸ੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਦੂਜੀ ਬੱਸ ਰਵਾਨਾ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਨਡਾਲਾ ਬਲਾਕ ਦੀਆਂ ਵਾਲੀਬਾਲ ਟੀਮਾਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।