24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਬਜਾਜ ਵਿਖੇ ਖੇਡ ਗਰਾਊਂਡ ਦੇ ਨਿਰਮਾਣ ਲਈ ਐਨ.ਆਰ.ਆਈ. ਭਰਾਵਾਂ ਨੇ 15 ਲੱਖ ਦਾ ਯੋਗਦਾਨ ਪਾਇਆ

ਭੁਲੱਥ, 23 ਸਤੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਬਜਾਜ ਵਿਖੇ ਖੇਡ ਗਰਾਊਾਡ ਦੇ ਨਿਰਮਾਣ ਲਈ ਐਨ. ਆਰ.

ਅਜੀਤ ਡੈਸਕ 24-09-2026
ਭੁਲੱਥ, 23 ਸਤੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਬਜਾਜ ਵਿਖੇ ਖੇਡ ਗਰਾਊਾਡ ਦੇ ਨਿਰਮਾਣ ਲਈ ਐਨ.ਆਰ.ਆਈ. ਭਰਾਵਾਂ ਵੱਲੋਂ 15 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਬਜਾਜ ਦੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਬਲਵਿੰਦਰ ਕੁਮਾਰ ਬਜਾਜ ਨੇ ਦੱਸਿਆ ਕਿ ਪਿੰਡ ਬਜਾਜ ਦੀ ਖੇਡ ਗਰਾਊਾਡ ਕਾਫ਼ੀ ਨੀਵੀਂ ਹੋ ਚੁੱਕੀ ਸੀ, ਜਿਸ ਕਰਕੇ ਪਿੰਡ ਬਜਾਜ ਦੇ ਵਸਨੀਕ ਸਵ. ਗੁਰਮੀਤ ਸਿੰਘ ਪਤਿਆਲੀਆ ਦੇ ਐਨ.ਆਰ.ਆਈ. ਪਰਿਵਾਰ ਵੱਲੋਂ 15 ਲੱਖ ਰੁਪਏ ਦਾ ਯੋਗਦਾਨ ਦਿੰਦਿਆਂ ਹੋਇਆਂ ਗਰਾਊਾਡ ਵਿਚ ਮਿੱਟੀ ਪਵਾ ਕੇ ਚੰਗੇ ਨਿਰਮਾਣ ਲਈ ਯੋਗਦਾਨ ਪਾਇਆ ਗਿਆ ਹੈ | ਇਸ ਮੌਕੇ ਪਿੰਡ ਦੇ ਮੋਹਤਬਰ ਤੇ ਹੋਰਨਾਂ ਵੱਲੋਂ ਇਸ ਚੰਗੇ ਉਪਰਾਲੇ ਲਈ ਸ਼ਲਾਘਾ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਘੋਤੜਾ, ਅਮਰੀਕ ਸਿੰਘ ਹੋਠੀ, ਮਨਵੀਰ ਸਿੰਘ ਮੱਲੀ, ਵਰਿੰਦਰ ਸਿੰਘ ਘੁੰਮਣ, ਬਲਜੀਤ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਜਸਵੰਤ ਸਿੰਘ ਮੱਲੀ ਮੈਂਬਰ ਪੰਚਾਇਤ, ਸੋਨੰੂ ਮੋਖਾ, ਗੁਰਤੇਜ ਸਿੰਘ ਬਜਾਜ, ਕਰਮਜੀਤ ਸਿੰਘ ਜੇ ਈ, ਬਲਦੇਵ ਰਾਜ ਸਾਬਕਾ ਸਰਪੰਚ, ਕਮਲਜੀਤ ਸਿੰਘ ਘੁੰਮਣ, ਗਗਨ ਸਿੰਘ ਗ੍ਰੰਥੀ, ਲਖਬੀਰ ਸਿੰਘ, ਬਾਬਾ ਮਹਿੰਦਰ ਸਿੰਘ, ਨਰਿੰਦਰ ਸਿੰਘ ਪ੍ਰਧਾਨ, ਰਾਜਵੀਰ ਨਾਗਰਾ, ਪਰਮਿੰਦਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਮੱਲੀ, ਦੌਰਾਨ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਤਰਕਸੰਗਤ ਖਾਮੀ ਵਾਲੀ ਸ਼੍ਰੇਣੀ ਦੇ ਵੋਟਰਾਂ ਦੇ ਲੋੜੀਂਦੇ ਦਸਤਾਵੇਜ਼ 30 ਤੱਕ ਜਮ੍ਹਾਂ ਕਰਵਾ... ਅਗਲੀ ਖ਼ਬਰ ਨਵਤੇਜ ਸਿੰਘ ਚੀਮਾ ਵਲੋਂ ਸਚਿਨ ਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਹੋਈ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।