ਆਟੋ ਚਾਲਕ ਬਣ ਕੇ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ 2 ਮੁਲਜ਼ਮ ਗਿ੍ਫ਼ਤਾਰ
ਜਲੰਧਰ, 18 ਸਤੰਬਰ (ਜਤਿੰਦਰ ਪੰਮੀ)–ਆਟੋ ਚਾਲਕ ਬਣ ਕੇ ਔਰਤ ਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਖੋਹੀਆਂ ਗਈਆਂ ਸੋਨੇ ਦੀਆਂ ਵਾਲੀਆਂ ਦਾ ਜੋੜਾ, ਵਾਰਦਾਤ ‘ਚ ਵਰਤਿਆ ਆਟੋ ਤੇ 30 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਜਲੰਧਰ, 18 ਸਤੰਬਰ (ਜਤਿੰਦਰ ਪੰਮੀ)–ਆਟੋ ਚਾਲਕ ਬਣ ਕੇ ਔਰਤ ਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਖੋਹੀਆਂ ਗਈਆਂ ਸੋਨੇ ਦੀਆਂ ਵਾਲੀਆਂ ਦਾ ਜੋੜਾ, ਵਾਰਦਾਤ ‘ਚ ਵਰਤਿਆ ਆਟੋ ਤੇ 30 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਰਿਤਿਕ ਰਾਜ ਉਰਫ਼ ਨੰਨੂ ਤੇ ਉਸ ਦੇ ਸਾਥੀ ਸੂਰਜ ਦੋਵੇਂ ਵਾਸੀ ਕਿਰਾਏਦਾਰ ਲਸੂੜੀ ਮੁਹੱਲਾ ਨੇੜੇ ਦੁਰਗਾ ਦਾ ਖੂਹ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ-4 ਦੇ ਮੁਖੀ ਅਜਮੇਰ ਲਾਲ ਨੇ ਦੱਸਿਆ ਕਿ 15 ਸਤੰਬਰ ਨੂੰ ਸਤੀਸ਼ ਦੇਵੀ ਪਤਨੀ ਰਾਧੇ ਸ਼ਾਮ ਵਾਸੀ ਪਿੰਡ ਸ਼ਹੋੜਾ ਡਡਿਆਲ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਦਵਾਈ ਲੈਣ ਲਈ ਜਲੰਧਰ ਆਈ ਸੀ। ਬੱਸ ਸਟੈਂਡ ਤੋਂ ਆਟੋ ‘ਚ ਬੈਠ ਕੇ ਸਿਵਲ ਹਸਪਤਾਲ ਜਾ ਰਹੀ ਸੀ। ਰਸਤੇ ‘ਚ ਆਟੋ ਚਾਲਕ ਤੇ ਉਸ ਦੇ ਨਾਲ ਬੈਠੇ ਨੌਜਵਾਨ ਨੇ ਆਟੋ ਨੂੰ ਧੋਬੀ ਘਾਟ ਨੇੜੇ ਨਕੋਦਰ ਚੌਕ ਵੱਲ ਮੋੜ ਲਿਆ ਅਤੇ ਆਟੋ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਕਿਸੇ ਹੋਰ ਆਟੋ ‘ਚ ਬਿਠਾਉਣ ਲਈ ਕਿਹਾ। ਇਸ ਦੌਰਾਨ ਜਦੋਂ ਸਤੀਸ਼ ਦੇਵੀ ਉਨ੍ਹਾਂ ਨੂੰ ਪੈਸੇ ਦੇਣ ਲੱਗੀ ਤਾਂ ਆਟੋ ਚਾਲਕ ਨੇ ਹੇਠਾਂ ਉਤਰ ਕੇ ਉਸ ਦੇ ਦੋਵੇਂ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਉਤਾਰ ਲਈਆਂ ਅਤੇ ਉਸ ਨੂੰ ਧੱਕਾ ਮਾਰ ਕੇ ਆਪਣੇ ਸਾਥੀ ਸਮੇਤ ਆਟੋ ਨੰਬਰ ਪੀ.ਬੀ.-08-ਐੱਫ.ਵੀ.-5083 ‘ਤੇ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 4 ‘ਚ ਮੁਕੱਦਮਾ ਨੰਬਰ 124 ਮਿਤੀ 15 ਸਤੰਬਰ 2026 ਦਰਜ ਕੀਤਾ ਗਿਆ ਸੀ। ਐੱਸ.ਐੱਚ.ਓ. ਅਜਮੇਰ ਲਾਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਐੱਸ.ਆਈ. ਅਮਰਜੀਤ ਸਿੰਘ ਨੇ ਖੁਫ਼ੀਆ ਸੂਤਰਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਖੋਹੀਆਂ ਗਈਆਂ ਸੋਨੇ ਦੀਆਂ ਵਾਲੀਆਂ ਦਾ ਜੋੜਾ, ਵਜ਼ਨ 3 ਗ੍ਰਾਮ 80 ਮਿਲੀਗ੍ਰਾਮ, ਵਾਰਦਾਤ ‘ਚ ਵਰਤਿਆ ਨੀਲੇ ਤੇ ਚਿੱਟੇ ਰੰਗ ਦਾ ਆਟੋ ਅਤੇ 30 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਮੁਲਜ਼ਮਾਂ ਪਾਸੋਂ ਹੋਰ ਵਾਰਦਾਤਾਂ ਅਤੇ ਉਨ੍ਹਾਂ ਨਾਲ ਸ਼ਾਮਲ ਵਿਅਕਤੀਆਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਰਿਤਿਕ ਰਾਜ ਉਰਫ਼ ਨੰਨੂ ਦੀ ਉਮਰ ਕਰੀਬ 25 ਸਾਲ ਅਤੇ ਸੂਰਜ ਦੀ ਉਮਰ ਕਰੀਬ 22 ਸਾਲ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਹੋਣ ਦਾ ਵੇਰਵਾ ਸਾਹਮਣੇ ਆਇਆ ਹੈ।