18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਰ.ਸੀ.ਐਫ. ਦੇ ਜਨਰਲ ਮੈਨੇਜਰ, ਹੋਰ ਅਧਿਕਾਰੀ ਤੇ ਕਰਮਚਾਰੀ ਹਵਨ ’ਚ ਸ਼ਾਮਿਲ ਹੋਏ

ਕਪੂਰਥਲਾ, 17 ਸਤੰਬਰ (ਅਮਰਜੀਤ ਕੋਮਲ)-ਵਿਸ਼ਵਕਰਮਾ ਪੂਜਾ ਦੇ ਸਬੰਧ ਵਿਚ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਰਕਸ਼ਾਪ ਵਿਚ ਸਥਿਤ ਸ਼ੈੱਲ ਅਸੈਂਬਲੀ ਸ਼ਾਪ ਵਿਚ ਸ੍ਰੀ ਵਿਸ਼ਵਕਰਮਾ ਸੇਵਕ ਸਭਾ ਰਜਿ. ਵਲੋਂ ਹਵਨ ਅਤੇ ਪੂਜਾ ਅਰਚਨਾ ਕਰਵਾਈ ਗਈ | ਜਿਸ ਵਿਚ ਆਰ.

ਅਜੀਤ ਡੈਸਕ 18-09-2026
ਕਪੂਰਥਲਾ, 17 ਸਤੰਬਰ (ਅਮਰਜੀਤ ਕੋਮਲ)-ਵਿਸ਼ਵਕਰਮਾ ਪੂਜਾ ਦੇ ਸਬੰਧ ਵਿਚ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਰਕਸ਼ਾਪ ਵਿਚ ਸਥਿਤ ਸ਼ੈੱਲ ਅਸੈਂਬਲੀ ਸ਼ਾਪ ਵਿਚ ਸ੍ਰੀ ਵਿਸ਼ਵਕਰਮਾ ਸੇਵਕ ਸਭਾ ਰਜਿ. ਵਲੋਂ ਹਵਨ ਅਤੇ ਪੂਜਾ ਅਰਚਨਾ ਕਰਵਾਈ ਗਈ | ਜਿਸ ਵਿਚ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ, ਆਰ.ਸੀ.ਐਫ . ਮਹਿਲਾ ਸੰਗਠਨ ਦੀ ਪ੍ਰਧਾਨ ਨਵਿਤਾ ਨੰਦਨ, ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ ਤੋਂ ਇਲਾਵਾ ਆਰ.ਸੀ.ਐਫ. ਦੇ ਅਧਿਕਾਰੀ, ਕਰਮਚਾਰੀ ਤੇ ਸਭਾ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌਕੇ ਭਗਵਾਨ ਵਿਸ਼ਵਕਰਮਾ ਦੀ ਮਹਿੰਮਾ ਦਾ ਗੁਣਗਾਨ ਵੀ ਕੀਤਾ ਗਿਆ | ਹਵਨ ਦੀ ਸਮਾਪਤੀ ਉਪਰੰਤ ਜਨਰਲ ਮੈਨੇਜਰ ਅਜੈ ਨੰਦਨ ਨੇ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵਿਸ਼ਵਕਰਮਾ ਪੂਜਾ ਸ਼ਰਧਾ ਭਾਵਨਾ ਨਾਲ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ੍ਰੀ ਵਿਸ਼ਵਕਰਮਾ ਜੀ ਵਲੋਂ ਦੱਸੇ ਗਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ | ਜਨਰਲ ਮੈਨੇਜਰ ਨੇ ਕਿਹਾ ਕਿ ਆਰ . ਸੀ.ਐਫ. ਦੇ ਕਰਮਚਾਰੀਆਂ ਨੇ ਆਪਣੀ ਮੁਹਿੰਮ ਦਾ ਪ੍ਰਮਾਣ ਦਿੰਦੇ ਹੋਏ ਆਰ.ਸੀ.ਐਫ. ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ ਤੇ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਆਰ.ਸੀ.ਐਫ. ਨੇ ਦੇਸ਼ ਲਈ ਕਈ ਨਵੇਂ ਕੋਚਾਂ ਦਾ ਨਿਰਮਾਣ ਕੀਤਾ ਹੈ ਤੇ ਆਰ.ਸੀ.ਐਫ. ਦੇ ਮਿਹਨਤਕਸ਼ ਕਰਮਚਾਰੀਆਂ ਦੇ ਨਿਰੰਤਰ ਯਤਨਾਂ ਸਦਕਾ ਆਰ . ਸੀ.ਐਫ. ਭਾਰਤੀ ਰੇਲਵੇ ਨੂੰ 49 ਹਜ਼ਾਰ ਤੋਂ ਵੱਧ ਰੇਲ ਡੱਬੇ ਸਮਰਪਿਤ ਕਰ ਚੁੱਕੀ ਹੈ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਆਰ.ਸੀ.ਐਫ. ਦੀਆਂ ਵੱਖ-ਵੱਖ ਸੰਸਥਾਵਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ.ਸੀ.ਐਫ., ਆਰ.ਸੀ.ਐਫ. ਸਕਾਊਟ ਐਂਡ ਗਾਈਡ, ਸੇਂਟ ਜ਼ੋਨ ਐਂਬੂਲੈਂਸ ਬਿ੍ਗੇਡ, ਆਦਰਸ਼ ਸੇਵਾ ਸੁਸਾਇਟੀ ਆਰ.ਸੀ.ਐਫ. ਤੇ ਸ੍ਰੀ ਵਿਸ਼ਵਕਰਮਾ ਸੇਵਕ ਸਭਾ ਨੇ ਵਿਸ਼ੇਸ਼ ਯੋਗਦਾਨ ਪਾਇਆ | ਪੂਜਾ ਮੌਕੇ ਪ੍ਰਸ਼ਾਦ ਤੇ ਚਾਹ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਦੁਪਹਿਰ ਬਾਅਦ ਸਟਾਫ਼ ਕੰਟੀਨ ਵਿਚ ਲੰਗਰ ਲਗਾਇਆ ਗਿਆ | ਸਮਾਗਮ ਵਿਚ ਆਰ.ਸੀ.ਐਫ. ਦੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਨ ਦੀ ਸਰਕਲ ਸਟਾਈਲ ਦੀ ਟੀਮ ਜ਼ਿਲ੍ਹੇ ’ਚੋਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।